ਅਹਿਮਦਾਬਾਦ, 29 ਅਗਸਤ (ਏਜੰਸੀ) – ਅਹਿਮਦਾਬਾਦ ਵਿੱਚ 28 ਫ਼ਰਵਰੀ 2002 ਨੂੰ ਭੜਕੇ ਦੰਗਿਆਂ ਦੇ ਦੋਸ਼ੀਆਂ ‘ਤੇ ਕੋਰਟ ਦੇ ਫ਼ੈਸਲੇ ਨੇ ਨਰਿੰਦਰ ਮੋਦੀ ਸਰਕਾਰ ਨੂੰ ਝਟਕਾ ਦਿੱਤਾ ਹੈ। ਫ਼ੈਸਲਾ ਸੁਣਾਉਂਦੇ ਹੋਏ ਅਹਿਮਦਾਬਾਦ ਦੀ ਵਿਸ਼ੇਸ਼ ਅਦਾਲਤ ਨੇ 32 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ, ਇਸ ਵਿੱਚ ਮੋਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੀ ਮਾਇਆ ਕੋਡਨਾਨੀ ਦਾ ਨਾਮ…… ਵੀ ਸ਼ਾਮਲ ਹੈ। ਨਾਲ ਹੀ ਬੀ.ਐਸ.ਪੀ ਦੇ ਸਾਬਕਾ ਨੇਤਾ ਬਾਬੂ ਬਜਰੰਗੀ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਨੇ ਇਸ ਮਾਮਲੇ ਵਿੱਚ 29 ਦੋਸ਼ੀਆਂ ਨੂੰ ਬਰੀ ਵੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜਿਸ ਸਮੇਂ ਦੰਗੇ ਹੋਏ ਮਾਇਆ ਕੋਡਨਾਨੀ ਸਿਰਫ਼ ਵਿਧਾਇਕ ਸੀ, ਪ੍ਰੰਤੂ ਬਾਅਦ ਵਿੱਚ ਮੋਦੀ ਸਰਕਾਰ ਨੇ ਉਸ ਨੂੰ ਮੰਤਰੀ ਬਣਾ ਦਿੱਤਾ। ਮੌਜੂਦਾ ਗਵਾਹ ਦੇ ਬਿਆਨ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਮਾਇਆ ਕੋਡਨਾਨੀ ਅਤੇ ਬਾਬੂ ਬਜਰੰਗੀ ‘ਤੇ ਲੋਕਾਂ ਨੂੰ ਇਕੱਠਾ ਕਰਨ ਦਾ ਦੋਸ਼ ਹੈ।
ਯਾਦ ਰਹੇ ਕਿ ਗੋਧਰਾ ਕਾਂਡ ਦੇ ਬਾਅਦ ਅਹਿਮਦਾਬਾਦ ਸ਼ਹਿਰ ਦੇ ਨਰੋਡਾ ਪਾਟਿਆ ਵਿੱਚ ਭੜਕੇ ਦੰਗਿਆਂ ਵਿੱਚ ਇਸ ਤੋਂ ਪਹਿਲਾਂ ਜੂਨ ਵਿੱਚ ਵਿਸ਼ੇਸ਼ ਜੱਜ ਡਾ. ਜਯੋਤੀ ਸਿਨਹਾ ਬੇਨ ਨੇ ਸੁਣਵਾਈ ਕੀਤੀ ਸੀ ਅਤੇ ਫ਼ੈਸਲੇ ਦੀ ਤਾਰੀਖ 29 ਅਗਸਤ ਨਿਰਧਾਰਤ ਕੀਤੀ ਸੀ।
Indian News ਮੋਦੀ ਨੂੰ ਝਟਕਾ, ਦੰਗਿਆਂ ‘ਚ ਸਾਬਕਾ ਮੰਤਰੀ ਦੋਸ਼ੀ