ਮੌਸਮ: ਉੱਤਰੀ ਟਾਪੂ ਦੇ ਕੁੱਝ ਹਿੱਸਿਆਂ ਲਈ ਭਾਰੀ ਬਰਫ਼ਬਾਰੀ ਦੀ ਚਿਤਾਵਨੀ ਜਾਰੀ

ਆਕਲੈਂਡ, 9 ਅਗਸਤ – ਉੱਤਰੀ ਟਾਪੂ ਦੇ ਨਾਲ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਹਾਕਸ ਬੇਅ ਅਤੇ ਗਿਸਬੋਰਨ ਲਈ ਭਾਰੀ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕਲ ਡਿਸਟ੍ਰਿਕਟ ਕਾਉਂਸਲ ਦੁਆਰਾ ਚਿਤਾਵਨੀ ਨੂੰ ਅਧਿਕਾਰਤ ਤੌਰ ‘ਤੇ “ਓਰੇਂਜ” ਚੇਤਾਵਨੀ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ, ਜੋ ਇਹ ਅੱਜ ਸ਼ਾਮ 6.00 ਵਜੇ ਤੱਕ ਲਾਗੂ ਹੈ। ਗਿਸਬੋਰਨ ਡਿਸਟ੍ਰਿਕਟ ਕਾਉਂਸਲ ਨੇ ਅੱਜ ਸਵੇਰੇ ਕਿਹਾ, “ਭਾਰੀ ਬਰਫ਼ ਪ੍ਰਭਾਵਿਤ ਖੇਤਰਾਂ ਵਿੱਚ ਯਾਤਰਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਦਰੱਖਤਾਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।”
ਵਾਕਾ ਕੋਟਾਹੀ ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਸੈਂਟਰ ਨਿਊਜ਼ੀਲੈਂਡ ਵਿੱਚ ਕੁੱਝ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ “ਕਿਰਪਾ ਕਰਕੇ ਯਾਤਰਾ ਕਰਨ ਤੋਂ ਬਚੋ ਅਤੇ ਨਿਸ਼ਾਨਦੇਹੀ ਅਨੁਸਾਰ ਨਿਊ ਪਲੇਮਾਊਥ ਜਾਂ ਗਿਸਬੋਰਨ ਦੁਆਰਾ ਕਰੋ”।
SH 5 ਰੋਟੋਰੁਆ ਤੋਂ ਟਾਪੋ, SH 4 ਟੋਂਗਾਰੀਰੋ ਤੋਂ ਰੰਗੀਪੋ ਅਤੇ ਨੇਪੀਅਰ-ਤਾਈਹਪੇ ਰੋਡ ਬੰਦ ਹਨ। SH 1 ਡੈਜ਼ਰਟ ਰੋਡ, SH 4 ਟੋਹੰਗਾ ਜੰਕਸ਼ਨ ਤੋਂ ਨੈਸ਼ਨਲ ਪਾਰਕ, SH 5 ਨੇਪੀਅਰ ਤੋਂ ਟਾਪੋ, SH 47 ਰੰਗੀਪੋ ਤੋਂ ਨੈਸ਼ਨਲ ਪਾਰਕ ਅਤੇ SH 49 ਟੌਹੰਗਾ ਜੰਕਸ਼ਨ (ਓਹਾਕੁਨੇ) ਤੋਂ ਵਾਯੂਰੂ ਤੱਕ ਯਾਤਰਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।