ਮੌਸਮ: ਨੌਰਥਲੈਂਡ ਦੇ ਨਾਲ ਆਕਲੈਂਡ ਤੇ ਕੁੱਝ ਥਾਵਾਂ ‘ਤੇ ਰੈੱਡ ਭਾਰੀ ਮੀਂਹ ਦੀ ਚੇਤਾਵਨੀ ਜਾਰੀ

ਆਕਲੈਂਡ, 31 ਜਨਵਰੀ – ਮੈਟਸਰਵਿਸ ਨੇ ਰੈੱਡ ਭਾਰੀ ਮੀਂਹ ਦੀ ਚੇਤਾਵਨੀ ਆਕਲੈਂਡ ਨੌਰਥ ਆਫ਼ ਓਰੇਵਾ ਲਈ ਸ਼ਾਮੀ 5 ਵਜੇ ਤੋਂ ਲੈ ਕੇ ਬੁੱਧਵਾਰ ਸਵੇਰੇ 8 ਵਜੇ ਤੱਕ ਜਾਰੀ ਕੀਤੀ ਹੈ।
ਨੌਰਥਲੈਂਡ ਲਈ ਅੱਜ ਦੁਪਹਿਰ 1 ਵਜੇ ਸੱਤ ਦਿਨਾਂ ਦੀ ਐਮਰਜੈਂਸੀ ਦਾ ਐਲਾਨ ਕੀਤੀ ਗਿਆ, ਬੀਤੇ ਸ਼ੁੱਕਰਵਾਰ ਸ਼ਾਮ ਦੇ ਘਾਤਕ ਤੂਫ਼ਾਨ ਤੋਂ ਬਾਅਦ ਅਜਿਹਾ ਕਰਨ ਵਾਲਾ ਇਹ ਤੀਜਾ ਖੇਤਰ ਹੈ ਜਿਸ ਨੇ ਚਾਰ ਲੋਕਾਂ ਦੀ ਜਾਨ ਲਈ ਹੈ। ਅੱਜ ਦੁਪਹਿਰ 2 ਵਜੇ ਤੋਂ ਭਲਕੇ ਸਵੇਰੇ 4 ਵਜੇ ਦਰਮਿਆਨ ਨੌਰਥਲੈਂਡ ‘ਚ ਸਭ ਤੋਂ ਵੱਧ ਭਾਰੀ ਮੀਂਹ ਦੀ ਉਮੀਦ ਹੈ, ਜਿਸ ਨਾਲ ਸਥਾਨਕ ਤੌਰ ‘ਤੇ 25 ਤੋਂ 40mm/h ਜਾਂ ਇਸ ਤੋਂ ਵੱਧ ਦੀ ਰਫ਼ਤਾਰ ਨਾਲ ਮੀਂਹ ਪੈ ਸਕਦਾ ਹੈ।
ਆਕਲੈਂਡ ਅਤੇ ਕੋਰੋਮੰਡਲ ਦੇ ਹਿੱਸੇ ਵੀ ਫਾਇਰਿੰਗ ਲਾਈਨ ਵਿੱਚ ਹਨ, ਜਿਨ੍ਹਾਂ ਲਈ ਲਾਲ ਅਤੇ ਸੰਤਰੀ ਚੇਤਾਵਨੀਆਂ ਅੱਜ ਸ਼ਾਮ ਤੋਂ ਲਾਗੂ ਹੋ ਗਈਆਂ ਹੈ ਅਤੇ ਮੈਟਸਰਵਿਸ ਨੇ ਕੱਲ੍ਹ ਤੋਂ ਟੌਰੰਗਾ ਅਤੇ ਰੋਟੋਰੂਆ ਸਮੇਤ ਉੱਤਰੀ ਟਾਪੂ ਦੇ ਕਈ ਹੋਰ ਖੇਤਰਾਂ ਵਿੱਚ ਆਪਣੀਆਂ ਲਾਲ ਚੇਤਾਵਨੀਆਂ ਨੂੰ ਵਧਾ ਦਿੱਤਾ ਹੈ।
ਗੌਰਤਲਬ ਹੈ ਕਿ ਆਕਲੈਂਡ ਵਿੱਚ ਸਕੂਲ ਅਤੇ ਸਾਰੀਆਂ ਸਿੱਖਣ ਦੀਆਂ ਸਹੂਲਤਾਂ ਹਫ਼ਤੇ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਮੇਅਰ ਵੇਨ ਬ੍ਰਾਊਨ ਨੇ ਵਸਨੀਕਾਂ ਨੂੰ ਜਿੱਥੇ ਵੀ ਸੰਭਵ ਹੋ ਸਕੇ ਘਰ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਨਵੀਂ ਪ੍ਰਣਾਲੀ ਬੀਤੇ ਸ਼ੁੱਕਰਵਾਰ ਵਾਂਗ ਮਾਰੂ ਹੜ੍ਹ ਵਰਗਾ ਮੀਂਹ ਲਿਆਉਣ ਚੇਤਾਵਨੀ ਦਿੰਦੀ ਹੈ।
ਮੈਟਸਰਵਿਸ ਫੋਰਕਾਸਟਰ ਜੋਰਜੀਨਾ ਗ੍ਰਿਫਿਥਸ ਨੇ ਅੱਜ ਦੁਪਹਿਰ 3 ਵਜੇ ਮੀਡੀਆ ਨੂੰ ਦੱਸਿਆ ਕਿ ਚੇਤਾਵਨੀਆਂ ‘ਟਰੈਕ ‘ਤੇ ਹਨ’। ਉਨ੍ਹਾਂ ਕਿਹਾ ਦੁਪਹਿਰ 3.30 ਵਜੇ ਆਕਲੈਂਡਰਜ਼ ਦੇ ਮੋਬਾਈਲ ਫੋਨਾਂ ‘ਤੇ ਐਮਰਜੈਂਸੀ ਚੇਤਾਵਨੀ ਭੇਜੀ ਗਈ ਹੈ। ਆਕਲੈਂਡ ਨੌਰਥ ਆਫ਼ ਓਰੇਵਾ ਵਿੱਚ ਭਾਰੀ ਮੀਂਹ ਦੇ ਨਾਲ ਰਾਤੋਂ ਰਾਤ ਤਿਲ੍ਹਕਣ ਅਤੇ ਹੋਰ ਹੜ੍ਹ ਆ ਸਕਦੇ ਹਨ।
ਨੌਰਥਲੈਂਡ ਲਈ ਬੁੱਧਵਾਰ ਸਵੇਰੇ 4 ਵਜੇ ਤੱਕ ਰੈੱਡ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਹੈ। ਇਹ ਆਕਲੈਂਡ ਨੌਰਥ ਆਫ਼ ਓਰੇਵਾ ਲਈ ਅੱਜ ਸ਼ਾਮ 5 ਵਜੇ ਤੋਂ ਬੁੱਧਵਾਰ ਸਵੇਰੇ 8 ਵਜੇ ਤੱਕ, ਕੋਰੋਮੰਡਲ ਅੱਜ ਰਾਤੀ 10 ਵਜੇ ਤੋਂ ਬੁੱਧਵਾਰ ਸ਼ਾਮ 3 ਵਜੇ ਤੱਕ ਅਤੇ ਬੇਅ ਆਫ਼ ਪਲੈਨਟੀ ਵੈਸਟ ਆਫ਼ ਕਾਵੇਰੂ ਦੇ ਨਾਲ ਟੌਰੰਗਾ ਅਤੇ ਰੋਟੋਰੂਆ ਸਮੇਤ – ਬੁੱਧਵਾਰ ਨੂੰ ਸਵੇਰੇ 3 ਵਜੇ ਤੋਂ ਰਾਤ 9 ਵਜੇ ਤੱਕ ਲਾਗੂ ਹੁੰਦਾ ਹੈ। ਬਾਕੀ ਆਕਲੈਂਡ ਲਈ ਅੱਜ ਸ਼ਾਮ 8 ਵਜੇ ਤੋਂ ਬੁੱਧਵਾਰ ਸਵੇਰੇ 10 ਵਜੇ ਤੱਕ ਇੱਕ ਓਰੈਂਜ ਚੇਤਾਵਨੀ ਲਾਗੂ ਹੈ। ਕੱਲ੍ਹ ਦੁਪਹਿਰ 1 ਵਜੇ ਤੋਂ ਵੀਰਵਾਰ ਸਵੇਰੇ 10 ਵਜੇ ਤੱਕ ਬੇਅ ਆਫ਼ ਪਲੈਨਟੀ ਈਸਟ ਆਫ਼ ਕਾਵੇਰੂ ਅਤੇ ਗਿਸਬਰਨ ਨੌਰਥ ਆਫ਼ ਰੋਟੋਰੂਆ ਲਈ ਇੱਕ ਓਰੈਂਜ ਚੇਤਾਵਨੀ ਜਾਰੀ ਕੀਤੀ ਗਈ ਹੈ।
ਰੈੱਡ ਚੇਤਾਵਨੀ ਦਾ ਮਤਲਬ ਹੈ ਕਿ ਮੀਂਹ ਨਾਲ ਨਦੀਆਂ ਦੇ ਖ਼ਤਰਨਾਕ ਹਾਲਾਤ ਅਤੇ ਮਹੱਤਵਪੂਰਨ ਹੜ੍ਹ ਆਉਣ ਦੀ ਸੰਭਾਵਨਾ ਹੈ। ਤਿਲ੍ਹਕਣ ਅਤੇ ਹੜ੍ਹ ਦੇ ਪਾਣੀ ਦੀ ਯਾਤਰਾ ਵਿੱਚ ਵਿਘਨ ਪਾਉਣ ਦੀ ਸੰਭਾਵਨਾ ਹੈ, ਜੋ ਕੁੱਝ ਸੜਕਾਂ ਨੂੰ ਅਯੋਗ ਬਣਾ ਦਿੰਦਾ ਹੈ ਅਤੇ ਸੰਭਵ ਤੌਰ ‘ਤੇ ਭਾਈਚਾਰਿਆਂ ਨੂੰ ਅਲੱਗ ਕਰ ਦਿੰਦਾ ਹੈ।