ਚੰਡੀਗੜ੍ਹ, 16 ਮਈ – ਮੌਸਮ ਦੇ ਮਜਾਜ਼ ਕਾਰਣ ਪੰਜਾਬ ਵਿੱਚ ਗਰਮੀ ਕਾਰਨ ਲੋਕ ਬੇਹਾਲ ਹੋ ਗਏ ਹਨ। ਇੱਥੇ ਗਰਮੀ ਨੇ ਪਿਛਲੇ 8 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਅੰਮ੍ਰਿਤਸਰ ਤੇ ਜਲੰਧਰ ਵਿੱਚ ਅੱਜ ਤਾਪਮਾਨ ਕ੍ਰਮਵਾਰ 46.1 ਅਤੇ 46.2 ਡਿਗਰੀ ਰਿਹਾ ਜਦੋਂ ਕਿ ਲੁਧਿਆਣਾ ਵਿੱਚ ਤਾਪਮਾਨ 45.5 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 8 ਡਿਗਰੀ ਵੱਧ ਹੈ। ਮੌਸਮ ਵਿਭਾਗ ਅਨੁਸਾਰ ਸੋਮਵਾਰ ਸ਼ਾਮ ਤੇ ਮੰਗਲਵਾਰ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਪਰ ਇਹ ਰਾਹਤ ਅਸਥਾਈ ਹੋਵੇਗੀ। ਇਸ ਤੋਂ ਬਾਅਦ ਮੁੜ ਗਰਮੀ ਵਧੇਗੀ। ਮੌਸਮ ਵਿਭਾਗ ਅਨੁਸਾਰ 21 ਮਈ ਤੱਕ ਗਰਮੀ ਹੋਰ ਵਧੇਗੀ।
Home Page ਮੌਸਮ: ਪੰਜਾਬ ‘ਚ ਗਰਮੀ ਨੇ 8 ਸਾਲਾਂ ਦੇ ਰਿਕਾਰਡ ਤੋੜੇ