ਮੌਸਮ: ਵੀਕੈਂਡ ‘ਚ ਨੌਰਥ ਆਈਸਲੈਂਡ ਦੇ ਉੱਪਰਲੇ ਅੱਧੇ ਹਿੱਸੇ ਵਿੱਚ ਭਾਰੀ ਮੀਂਹ

ਆਕਲੈਂਡ, 7 ਜੁਲਾਈ – ਮੌਸਮ ਵਿਭਾਗ ਮੈਟ ਸਰਵਿਸ ਦਾ ਕਹਿਣਾ ਹੈ ਕਿ ਉੱਤਰੀ ਟਾਪੂ ਦੇ ਉੱਪਰਲੇ ਹਿੱਸੇ ‘ਚ ਆਉਣ ਵਾਲੇ ਤਿੰਨ ਦਿਨਾਂ ‘ਚ ਹੋਰ ਵਧੇਰੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੂਰੇ ਉੱਤਰੀ ਟਾਪੂ ‘ਚ ਭਾਰੀ ਮੀਂਹ ਦਾ ਧੱਕ ਹੈ, ਕੋਰੋਮੰਡਲ ਅਤੇ ਸਖ਼ਤ ਪ੍ਰਭਾਵਿਤ ਪੂਰਬੀ ਤੱਟ ‘ਚ ਸਭ ਤੋਂ ਵੱਧ ਮੀਂਹ ਪੈਣ ਦੀ ਉਮੀਦ ਹੈ।
ਆਕਲੈਂਡ ਵਾਸੀਆਂ ਨੂੰ ਦੁਪਹਿਰ ਤੋਂ ਬਾਅਦ ਹਾਲਾਤ ਵਿਗੜਦੇ ਦੇਖਣ ਨੂੰ ਮਿਲਣਗੇ। ਮੈਟਸਰਵਿਸ ਦਾ ਕਹਿਣਾ ਹੈ ਕਿ ਸ਼ਾਮ ਦੇ ਆਉਣ-ਜਾਣ ਦੇ ਸਮੇਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਉਦੋਂ ਸਾਹਮਣੇ ਆਇਆ ਹੈ ਜਦੋਂ ਐਨਜ਼ੈੱਡਟੀਏ ਵਾਕਾ ਕੋਟਾਹੀ ਨੇ ਨੌਰਥਲੈਂਡ ਦੇ ਡਰਾਈਵਰਾਂ ਨੂੰ ਖੇਤਰ ਦੇ ਹਾਈਵੇਅ ‘ਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ, ਵਾਹਨ ਚਾਲਕਾਂ ਨੂੰ ਆਉਣ ਵਾਲੇ ਦਿਨਾਂ ‘ਚ ਯਾਤਰਾ ਕਰਨ ਸਮੇਂ ਗਿੱਲੇ ਅਤੇ ਸੰਭਾਵਿਤ ਤੌਰ ‘ਤੇ ਖ਼ਤਰਨਾਕ ਡਰਾਈਵਿੰਗ ਹਾਲਤਾਂ ਲਈ ਤਿਆਰ ਰਹਿਣ ਲਈ ਕਿਹਾ ਹੈ।
ਮੀਂਹ ਪਹਿਲਾਂ ਹੀ ਪੂਰੇ ਨੌਰਥਲੈਂਡ ਵਿੱਚ ਪੈਣੀ ਸ਼ੁਰੂ ਹੋ ਗਿਆ ਹੈ ਕਿਉਂਕਿ ਖ਼ਰਾਬ ਮੌਸਮ ਸ਼ੁਰੂ ਹੋ ਚੁੱਕਾ ਹੈ। ਅੱਜ ਸਵੇਰੇ, ਬੇਅ ਆਫ਼ ਪਲੈਂਟੀ, ਕੋਰੋਮੰਡਲ, ਗਿਸਬੋਰਨ, ਹਾਕਸ ਬੇਅ, ਨੈਲਸਨ ਅਤੇ ਰੋਟੋਰੂਆ ਲਈ ਭਾਰੀ ਮੀਂਹ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ। ਛੁੱਟੀਆਂ ਦੇ ਹੌਟਸਪੌਟ ਕੋਰੋਮੰਡਲ ‘ਚ ਅੱਜ ਦੁਪਹਿਰ 3 ਵਜੇ ਤੋਂ ਲਗਭਗ 15 ਘੰਟੇ ਦਾ ਮੀਂਹ ਪੈਣਾ ਹੈ।
ਮੈਟਸਰਵਿਸ ਨੇ ਕਿਹਾ ਕਿ ਉੱਤਰੀ ਅਤੇ ਦੱਖਣੀ ਟਾਪੂਆਂ ਦੇ ਪੂਰਬੀ ਹਿੱਸੇ ਮੀਂਹ ਦੇ ਸਭ ਤੋਂ ਭਾਰੀ ਟਕਰਾਓ ਲਈ ਫਾਇਰਿੰਗ ਲਾਈਨ ਵਿੱਚ ਹੋਣਗੇ ਕਿਉਂਕਿ ਨਵੀਨਤਮ ਗਿੱਲੀ ਮੌਸਮ ਪ੍ਰਣਾਲੀ ਦੇਸ਼ ‘ਚ ਆਪਣਾ ਕੰਮ ਕਰ ਰਹੀ ਹੈ। ਗੌਰਤਲਬ ਹੈ ਕਿ ਇਹ ਉਦੋਂ ਸਾਹਮਣੇ ਆਇਆ ਹੈ ਜਦੋਂ ਨਿਵਾ ਨੇ ਦੱਸਿਆ ਕਿ ਇਹਨਾਂ ਖੇਤਰਾਂ ਵਿੱਚ 2023 ਵਿੱਚ ਸਿਰਫ਼ ਛੇ ਮਹੀਨੇ ਪਹਿਲਾਂ ਹੀ ਇੱਕ ਸਾਲ ਦਾ ਮੀਂਹ ਹੋ ਚੁੱਕਾ ਹੈ।