ਨਿਊਯਾਰਕ, 14 ਸਤੰਬਰ – ਯੂਐੱਸ ਓਪਨ ਦੇ ਫਾਈਨਲ ਮੁਕਾਬਲੇ ਵਿੱਚ ਸਰਬਿਆਈ ਖਿਡਾਰੀ ਨੋਵਾਕ ਜੋਕੋਵਿਚ ਨੇ ਅਰਜਨਟੀਨਾ ਦੇ ਮਾਰਟਿਨ ਡੈੱਲ ਪੋਤਰੋ ਨੂੰ ਹਰਾ ਕੇ ਤੀਜਾ ਖ਼ਿਤਾਬ ਜਿੱਤ ਲਿਆ ਅਤੇ ਪੀਟ ਸੈਂਪਰਾਸ ਦੇ 14 ਗਰੈਂਡ ਸਲੈਮ ਖ਼ਿਤਾਬ ਦੀ ਵੀ ਬਰਾਬਰੀ ਕਰ ਲਈ। ਅੱਠਵੀਂ ਵਾਰ ਯੂਐੱਸ ਓਪਨ ਫਾਈਨਲ ਖੇਡਣ ਵਾਲੇ ਜੋਕੋਵਿਚ ਨੇ 6-3, 7-6, 6-3 ਨਾਲ ਜਿੱਤ ਦਰਜ ਕੀਤੀ। ਉਹ 2011 ਅਤੇ 2015 ਵਿੱਚ ਵੀ ਇੱਥੇ ਖ਼ਿਤਾਬ ਜਿੱਤ ਚੁੱਕਿਆ ਹੈ ਅਤੇ ਹੁਣ ਗਰੈਂਡ ਸਲੈਮ ਖ਼ਿਤਾਬ ਦੇ ਮਾਮਲੇ ਵਿੱਚ ਰਾਫੇਲ ਨਡਾਲ ਤੋਂ 3 ਅਤੇ ਰੋਜਰ ਫੈਡਰਰ ਤੋਂ 6 ਖ਼ਿਤਾਬ ਪਿੱਛੇ ਹੈ। ਸਾਬਕਾ ਨੰਬਰ 1 ਖਿਡਾਰੀ ਦਾ ਇਸ ਸਾਲ ਵਿੰਬਲਡਨ ਖ਼ਿਤਾਬ ਮਗਰੋਂ ਲਗਾਤਾਰ ਦੂਜਾ ਗਰੈਂਡ ਸਲੈਮ ਹੈ।
ਸਰਬੀਆ ਦੇ ਜੋਕੋਵਿਚ ਪਿਛਲੇ ਸਾਲ ਕੂਹਣੀ ਦੀ ਸੱਟ ਕਾਰਨ ਇੱਥੇ ਨਹੀਂ ਖੇਡ ਸਕਿਆ ਸੀ। ਦੁਨੀਆ ਦਾ ਸਾਬਕਾ ਤੀਜੇ ਨੰਬਰ ਦਾ ਖਿਡਾਰੀ ਡੈੱਲ ਪੋਤਰੋ 9 ਸਾਲ ਪਹਿਲਾਂ ਯੂਐੱਸ ਓਪਨ ਜਿੱਤਣ ਮਗਰੋਂ ਦੂਜੀ ਵਾਰ ਕਿਸੇ ਗਰੈਂਡ ਸਲੈਮ ਦੇ ਫਾਈਨਲ ਵਿੱਚ ਪਹੁੰਚਿਆ ਸੀ। ਅਰਜਨਟੀਨਾ ਦੇ ਇਸ ਰਿਵਾਇਤੀ ਵਿਰੋਧੀ ‘ਤੇ ਜੋਕੋਵਿਚ ਦੀ ਇਹ 15ਵੀਂ ਅਤੇ ਗਰੈਂਡ ਸਲੈਮ ਵਿੱਚ ੫ਵੀਂ ਜਿੱਤ ਸੀ। ਜੋਕੋਵਿਚ ਦੀ ਇਸ ਜਿੱਤ ਮਗਰੋਂ ਪਿਛਲੇ 55 ਵਿੱਚੋਂ 50 ਗਰੈਂਡ ਸਲੈਮ ‘ਬਿਗ ਫੋਰ’ ਯਾਨੀ ਫੈਡਰਰ, ਨਡਾਲ, ਜੋਕੋਵਿਚ ਜਾਂ ਐਂਡ ਮਰੇ ਨੇ ਜਿੱਤੇ ਹਨ।
6ਵਾਂ ਦਰਜਾ ਪ੍ਰਾਪਤ 31 ਸਾਲਾ ਸਰਬਿਆਈ ਖਿਡਾਰੀ ਜੋਕੋਵਿਚ ਨੇ ਪਿਛਲੇ ਅੱਠ ਹਫ਼ਤਿਆਂ ਵਿੱਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਉਹ ਇਸ ਤੋਂ ਪਹਿਲਾਂ ਸਾਲ 2016 ਵਿੱਚ ਸਾਰੇ ਚਾਰ ਵੱਡੇ ਖ਼ਿਤਾਬ ਜਿੱਤ ਚੁੱਕਿਆ ਹੈ।
Home Page ਯੂਐੱਸ ਓਪਨ: ਜੋਕੋਵਿਚ ਨੇ ਖ਼ਿਤਾਬੀ ਹੈਟ੍ਰਿਕ ਮਾਰੀ