ਯੂਕਰੇਨ ਵੱਲੋਂ ਰੂਸ ਦੇ ਖ਼ਿਲਾਫ਼ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ‘ਚ ਪਟੀਸ਼ਨ ਦਾਇਰ

ਐਮਸਟਰਡੈਮ, 27 ਫਰਵਰੀ – ਰੂਸ ਤੇ ਯੂਕਰੇਨ ਵਿਚਾਲੇ ਹੋ ਰਹੇ ਯੁੱਧ ਦੇ ਦੌਰਾਨ ਯੂਕਰੇਨ ਨੇ ਰੂਸ ਦੇ ਖ਼ਿਲਾਫ਼ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਹ ਜਾਣਕਾਰੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦਿੱਤੀ ਹੈ। ਰਾਈਟਰਜ਼ ਦੀ ਖ਼ਬਰ ਮੁਤਾਬਿਕ ਫ਼ਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਪਟੀਸ਼ਨ ਕਿਸ ਆਧਾਰ ‘ਤੇ ਦਾਇਰ ਕੀਤੀ ਗਈ ਹੈ। ਇਸ ਸਬੰਧ ਵਿੱਚ ਅਦਾਲਤ ਦੇ ਕਿਸੇ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਰਾਸ਼ਟਰਪਤੀ ਜ਼ੈਲੇਸਕੀ ਨੇ ਐਤਵਾਰ ਨੂੰ ਟਵੀਟ ਕੀਤਾ ‘ਯੁਕਰੇਨ ਨੇ ਰੂਸ ਖ਼ਿਲਾਫ਼ ਆਈਸੀਜੇ’ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਤੇ ਰੂਸ ਵੱਲੋਂ ਕੀਤੀ ਜਾ ਰਹੀ ਫ਼ੌਜੀ ਕਾਰਵਾਈ ਨੂੰ ਰੁਕਵਾਉਣ ਲਈ ਜਲਦ ਫ਼ੈਸਲਾ ਲੈਣ ਦੀ ਅਰਜੋਈ ਕੀਤੀ ਗਈ ਹੈ।