ਮਹਿਤਾ, 22 ਫਰਵਰੀ – ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਜਥੇਦਾਰ ਭਾਈ ਸੁਖਦੇਵ ਸਿੰਘ ਅਤੇ ਗਿਆਨੀ ਸਾਹਬ ਸਿੰਘ ਕਥਾ ਵਾਚਕ ਨੇ ਕਿਹਾ ਕਿ ਵੈਸਟ ਮਿਡਲੈਂਡਸ ਬਰਮਿੰਘਮ ਯੂਕੇ ਵਿਚ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਟੀਵੀਡੇਲ ਦੇ ਪ੍ਰਬੰਧਕਾਂ ਵੱਲੋਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਾਉਣ ਵਾਲੇ ਭਾਈ ਦਵਿੰਦਰ ਸਿੰਘ ਮਹਿਤਾ ਸਮੇਤ ਹੋਰ ਸਿੰਘਾਂ ਨੂੰ ਗੁਰਦੁਆਰੇ ਵਿਚ ਆਉਣ ਤੋਂ ਰੋਕਣ ਦਾ ਮਸਲਾ ਸਾਡੇ ਧਿਆਨ ਵਿਚ ਆਇਆ ਹੈ। ਇਸ ਲਈ ਪ੍ਰਬੰਧਕਾਂ ਨੂੰ ਨਿਰਮਰਤਾ ਸਹਿਤ ਅਪੀਲ ਕਿ ਵਿਚਾਰਕ ਮਤਭੇਦ ਹੋਣੇ ਵੱਖਰੀ ਗਲ ਹੈ ਪਰ ਕਿਸੇ ਨੂੰ ਵੀ ਗੁਰੂ ਘਰ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਮਸਲਾ ਉੱਠਦਾ ਹੈ ਤਾਂ ਪ੍ਰਬੰਧਕਾਂ ਨੂੰ ਸੰਗਤਾਂ ਦੀ ਭਾਵਨਾ ਦੀ ਤਰਜਮਾਨੀ ਕਰਨੀ ਚਾਹੀਦੀ ਹੈ। ਜੇਕਰ ਪ੍ਰਬੰਧਕਾਂ ਨੂੰ ਲਗਦਾ ਹੈ ਕਿ ਕੋਈ ਸਾਡੇ ਕੰਮਾਂ ਵਿਚ ਵਿਘਨ ਪਾ ਰਿਹਾ ਹੈ ਤਾਂ ਉਸ ਨੂੰ ਪਿਆਰ ਤੇ ਸਨੇਹ ਨਾਲ ਸਮਝਾਉਣਾ ਹੀ ਪ੍ਰਬੰਧਕਾਂ ਦਾ ਕਾਰਜ ਹੋਇਆ ਕਰਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯੂ ਕੇ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸੁਪਰੀਮ ਸਿੱਖ ਕੌਂਸਲਾਂ ਨੇ ਵੀ ਪ੍ਰਬੰਧਕਾਂ ਨੂੰ ਮਿਲ ਬੈਠ ਕੇ ਮਸਲਾ ਸੁਲਝਾ ਲੈਣ ਲਈ ਕਿਹਾ ਹੈ। ਇਸ ਲਈ ਦਮਦਮੀ ਟਕਸਾਲ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਬੰਧਕਾ ਨੂੰ ਅਪੀਲ ਕਰਦੀ ਹੈ ਕਿ ਸਿੰਘਾਂ ਦੇ ਗੁਰੂ ਘਰ ਆਉਣ ਤੇ ਲੱਗੇ ਹੋਏ ਪ੍ਰਤੀਬੰਧਾਂ ਨੂੰ ਹਟਾਇਆ ਜਾਵੇ ਅਤੇ ਆਪਸ ਵਿਚ ਬੈਠ ਕਿ ਇਸ ਮਸਲੇ ਦਾ ਹੱਲ ਕੱਢਿਆ ਜਾਵੇ। ਦਮਦਮੀ ਟਕਸਾਲ ਇਸ ਮਸਲੇ ਨੂੰ ਸੁਲਝਾਉਣ ਵਾਸਤੇ ਹਰੇਕ ਤਰਾਂ ਦੀ ਭੂਮਿਕਾ ਨਿਭਾਉਣ ਵਾਸਤੇ ਵੀ ਤਿਆਰ ਹੈ। ਅਸੀਂ ਜਾਣਦੇ ਹਾਂ ਕਿ ਸਾਰੇ ਹੀ ਸਿੰਘ ਦਮਦਮੀ ਟਕਸਾਲ ਜਥੇਬੰਦੀ ਨਾਲ ਪ੍ਰੇਮ ਕਰਨ ਰੱਖਣ ਵਾਲੇ ਹਨ ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਇਸ ਸਾਰੇ ਮਸਲੇ ਨੂੰ ਪ੍ਰੇਮ ਨਾਲ ਸੁਲਝਾਇਆ ਜਾਵੇ।ਤਾਂਕਿ ਸਿੰਘਾਂ ਵਿਚ ਆਪਸੀ ਵਖਰੇਵੇਂ ਨਾ ਵਧਣ। ਸਾਰੇ ਸਿੰਘ ਬੜੇ ਪਿਆਰ ਅਤੇ ਸਤਿਕਾਰ ਨਾਲ ਆਪਣੇ ਗੁਰੂ ਘਰਾਂ ਦੇ ਪ੍ਰਬੰਧ ਅਤੇ ਸਿੱਖ ਕੌਮ ਦੀ ਸੇਵਾ ਬੜੀ ਚੜ੍ਹਦੀਕਲਾ ਨਾਲ ਕਰਦੇ ਰਹਿਣ।
Home Page ਯੂਕੇ ਦੇ ਗੁਰਦੁਆਰੇ ਵਿਚ ਸਿੰਘਾਂ ਦੇ ਦਾਖਲੇ ’ਤੇ ਰੋਕ ਦੀ ਦਮਦਮੀ ਟਕਸਾਲ...