ਲਖਨਊ, 23 ਜੁਲਾਈ (ਏਜੰਸੀ) – ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੂਬੇ ਦੇ 8 ਜ਼ਿਲ੍ਹਿਆਂ ਦੇ ਨਾਂ ਬਦਲ ਦਿੱਤੇ। ਇਨ੍ਹਾਂ ਜ਼ਿਲ੍ਹਿਆਂ ਦੇ ਨਾਂ ਸਾਬਕਾ ਮਾਇਆਵਤੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ ਬਦਲੇ ਸਨ। ਜਿਨ੍ਹਾਂ ਜ਼ਿਲ੍ਹਿਆਂ ਦੇ ਨਾਂ ਬਦਲੇ ਗਏ ਹਨ ਉਸ ਵਿੱਚ ਰਾਹੁਲ ਗਾਂਧੀ ਦਾ ਸੰਸਦੀ ਖੇਤਰ ਅਮੇਠੀ ਵੀ ਸ਼ਾਮਲ ਹੈ। ਮਾਇਆਵਤੀ ਸਰਕਾਰ ਨੇ ਇਸ ਜ਼ਿਲ੍ਹੇ ਦਾ ਨਾਮ ਬਦਲ ਕੇ ਛਤਰਪਤੀ ਸ਼ਾਹੂਜੀ ਮਹਾਰਾਜ ਨਗਰ ਰੱਖ ਦਿੱਤਾ ਸੀ, ਜਿਸ ਨੂੰ ਹੁਣ ਬਦਲ ਕੇ ਗੌਰੀਗੰਜ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਚਸ਼ੀਲ ਨਗਰ ਦਾ ਨਾਂ ਹਾਪੁਡ, ਜੋਤਿਬਾ ਫੁਲੇ ਨਗਰ ਦਾ ਅਮਰੋਹਾ, ਮਹਾਮਾਇਆ ਨਗਰ ਦਾ ਨਾਂ ਹਾਥਰਸ, ਕਾਂਸੀਰਾਮ ਨਗਰ ਦਾ ਨਾਂ ਬਦਲ ਕੇ ਕਾਸਗੰਜ, ਪ੍ਰਬੁਧ ਨਗਰ ਦਾ ਨਾਂ ਸ਼ਾਮਲੀ, ਰਮਾਬਾਈ ਨਗਰ ਦਾ ਨਾਂ ਕਾਨਪੁਰ ਦੇਹਾਤ ਅਤੇ ਭੀਮਨਗਰ ਦਾ ਨਾਂ ਬਦਲ ਕੇ ਬਹਜੋਈ ਰੱਖ ਦਿੱਤਾ ਗਿਆ ਹੈ।
Indian News ਯੂ. ਪੀ. ਦੇ ਅੱਠ ਜ਼ਿਲ੍ਹਿਆਂ ਦੇ ਨਾਂ ਤਬਦੀਲ