ਮੈਲਬਾਰਨ , 15 ਸਤੰਬਰ – ਇੱਥੇ ਦੇ ਮਾਰਵਲ ਸਟੇਡੀਅਮ ਵਿੱਚ ਆਲ ਬਲੈਕ ਨੇ ਸਾਲ ਦੇ ਪਹਿਲੇ ਬਲੇਡਿਸਲੋ ਕੱਪ ਟੈੱਸਟ ਮੈਚ ‘ਚ ਵਾਲਬੀਜ਼ ਨੂੰ 39-37 ਨਾਲ ਹਰਾ ਕੇ ਕੱਪ ਜਿੱਤ ਲਿਆ। ਵੀਰਵਾਰ ਨੂੰ ਆਸਟਰੇਲੀਆ ਦੀ ਆਲ ਬਲੈਕ ਹੱਥੋਂ ਹਾਰ, ਜੋ ਕਿ ਹੁਣ ਤੱਕ ਦੇ ਸਭ ਤੋਂ ਵਿਵਾਦਪੂਰਨ ਰਗਬੀ ਟੈੱਸਟ ਮੈਚਾਂ ਵਿੱਚੋਂ ਇੱਕ ਹੈ। ਬਹੁਤ ਸਾਰੇ ਪੀਲੇ ਕਾਰਡਾਂ ਅਤੇ ਐਕਸ਼ਨ-ਪੈਕਡ ਕੋਸ਼ਿਸ਼ਾਂ ਦੇਖੀਆਂ ਗਈਆਂ ਤੇ ਇੱਕ ਸ਼ਾਨਦਾਰ ਹੇਠਾਂ-ਉੱਤੇ ਹੋਣ ਵਾਲੇ ਮੈਚ ‘ਚ ਆਲ ਬਲੈਕ ਨੂੰ ਹਾਰ ਦੇ ਪੰਜੇ ਤੋਂ ਬਚਾਇਆ ਗਿਆ, ਜੋ ਫਰੈਂਚ ਰੈਫ਼ਰੀ ਮੈਥੀਯੂ ਰੇਨਲ ਦੁਆਰਾ ਲਏ ਗਏ ਆਖ਼ਰੀ ਸਕਿੰਟਾਂ ਦੇ ਫ਼ੈਸਲੇ ਤੋਂ ਬਾਅਦ ਹੋਇਆ ਜੋ ਬਹੁਤ ਘੱਟ ਦੇਖਿਆ ਗਿਆ। ਜਿਸ ਨਾਲ ਵਰਲਡ ਰਗਬੀ ਵਿੱਚ ਚਰਚਾ ਛਿੜ ਗਈ ਹੈ।
ਇੱਕ ਰੋਮਾਂਚਕ ਮੁਕਾਬਲੇ ਵਿੱਚ ਲਗਭਗ 53,245 ਦਰਸ਼ਕਾਂ ਦੇ ਸਾਹਮਣੇ ਆਲ ਬਲੈਕ ਨੂੰ ਫਰੈਂਚ ਰੈਫ਼ਰੀ ਮੈਥੀਯੂ ਰੇਨਲ ਦੁਆਰਾ ਇੱਕ ਬਹੁਤ ਹੀ ਘੱਟ ਦੇਖੀ ਗਈ ਕਾਲ ਆਸਟਰੇਲੀਆ ਦੇ ਖਿਡਾਰੀ ਬਰਨਾਰਡ ਫੋਲ ਨੂੰ ਸਮਾਂ ਖ਼ਰਾਬ ਕਰਨ ਦਾ ਦੋਸ਼ੀ ਮੰਨਿਆ ਜੋ ਮੈਚ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ, ਰੈਫ਼ਰੀ ਦਾ ਮੰਨਣਾ ਸੀ ਕਿ ਉਸ ਨੇ ਪੈਨਲਟੀ ਤੋਂ ਗੇਂਦ ਨੂੰ ਕਿੱਕ ਕਰਨ ਲਈ ਬਹੁਤ ਸਮਾਂ ਲਿਆ ਤੇ ਉਸ ਨੂੰ ਚੇਤਾਇਆ ਵੀ ਗਿਆ ਸੀ।
ਮੈਚ ਹਾਫ਼ਟਾਈਮ ਤੱਕ 10-10 ਦੀ ਬਰਾਬਰੀ ‘ਤੇ ਸੀ ਅਤੇ ਇਕ ਸਮਾਂ ਸੀ ਜਦੋਂ ਦੂਜੇ ਹਾਫ਼ ਵਿੱਚ ਆਲ ਬਲੈਕ ਦੇ 31 ਤੇ ਵਾਲਬੀਜ਼ ਦੇ 13 ਪੁਆਇੰਟ ਸਨ। ਜਿਸ ਤਰ੍ਹਾਂ ਆਲ ਬਲੈਕ ਦੇ ਖਿਡਾਰੀ ਦੂਜੇ ਅੱਧ ਵਿੱਚ ਦਬਾਓ ਬਣਾਉਣ ਬਾਰੇ ਜਾਣੇ ਜਾਂਦੇ ਹਨ ਪਰ ਅਜਿਹਾ ਕਰਨ ਵਿੱਚ ਅਸਫਲ ਨਜ਼ਰ ਆ ਰਹੇ ਸਨ, ਆਲ ਬਲੈਕ ਦੇ ਖਿਡਾਰੀ ਵਾਲਬੀਜ਼ ਖਿਡਾਰੀਆਂ ਨੂੰ ਦੂਰ ਰੱਖਣ ‘ਚ ਸਫਲ ਨਹੀਂ ਰਹੇ ਤੇ ਹਾਰ ਤੋਂ ਕੁੱਝ ਹੀ ਮਿਨਟਸ ਪਹਿਲਾਂ ਸਕੋਰ 37-34 ਸੀ ਜੋ ਵਾਲਬੀਜ਼ ਦੇ ਹੱਕ ਵਿੱਚ ਜਾ ਰਿਹਾ ਸੀ।
ਮੈਚ ਦੇ ਅੰਤ ਦਾ ਸਕੋਰ:
ਆਲ ਬਲੈਕ : 39 (ਸਮਿਸੋਨੀ ਟਾਉਕੇਈਆਹੋ 2, ਰਿਚੀ ਮੋਉੰਗਾ, ਵਿਲ ਜੌਰਡਨ, ਜੋਰਡੀ ਬੈਰੇਟ ਟ੍ਰਾਈਜ਼; ਰਿਚੀ ਮੋਉੰਗਾ 4 ਕੋਨਸ, 2 ਪੈਨਸ)
ਵਾਲਬੀਜ਼ : 37 (ਰੋਬ ਵੈਲੇਟਿਨੀ, ਐਂਡਰਿਊ ਕੇਲਾਵੇ 2, ਪੀਟ ਸੈਮੂ ਟਰਾਈਜ਼; ਬਰਨਾਰਡ ਫੋਲੀ 2 ਪੈਨ, 4 ਕੋਨਸ, ਨਿਕ ਵ੍ਹਾਈਟ ਪੈਨਸ)
ਅੱਧਾ ਸਮਾਂ : 10-10
Home Page ਰਗਬੀ: ਆਲ ਬਲੈਕ ਨੇ ਵਾਲਬੀਜ਼ ਤੋਂ ਬਲੇਡਿਸਲੋ ਕੱਪ 39-37 ਨਾਲ ਜਿੱਤਿਆ, ਰੈਫ਼ਰੀ...