ਟੋਕੀਓ, 21 ਅਕਤੂਬਰ – ਇੱਥੇ 19 ਅਕਤੂਬਰ ਦਿਨ ਸ਼ਨੀਵਾਰ ਸ਼ਾਮ ਨੂੰ ਹੋਏ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਆਲ ਬਲੈਕ ਟੀਮ ਨੇ ਆਇਰਲੈਂਡ ਨੂੰ 46-14 ਨਾਲ ਹਰਾ ਕੇ ਸੈਮੀ-ਫਾਈਨਲ ਵਿੱਚ ਪਰਵੇਸ਼ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਆਲ ਬਲੈਕਸ ਦਾ ਵਰਲਡ ਕੱਪ ਦੇ ਨਾਕ-ਆਊਟ ਮੈਚ ‘ਚ ਇਹ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਹੁਣ 26 ਅਕਤੂਬਰ ਨੂੰ ਸੈਮੀ-ਫਾਈਨਲ ਵਿੱਚ ਆਲ ਬਲੈਕ ਦਾ ਇੰਗਲੈਂਡ ਨਾਲ ਭੇੜ ਹੋਏਗਾ, ਜਿਸ ਨੇ ਕੁਆਟਰ ਫਾਈਨਲ ਵਿੱਚ ਆਸਟਰੇਲੀਆ ਨੂੰ 40-16 ਨਾਲ ਹਰਾਇਆ। ਹੋਰ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ ਵੇਲਸ ਨੇ ਫਰਾਂਸ ਨੂੰ 20-19 ਅਤੇ ਦੱਖਣੀ ਅਫ਼ਰੀਕਾ ਨੇ ਮੇਜ਼ਬਾਨ ਜਪਾਨ ਨੂੰ 26-2 ਨਾਲ ਹਰਾ ਦਿੱਤਾ ਸੀ।
ਦੂਜਾ ਸੈਮੀ-ਫਾਈਨਲ ਵੇਲਸ ਤੇ ਦੱਖਣੀ ਅਫ਼ਰੀਕਾ ਵਿਚਾਲੇ 27 ਅਕਤੂਬਰ ਨੂੰ ਹੋਵੇਗਾ। ਤੀਜੇ ਸਥਾਨ ਲਈ 1 ਅਕਤੂਬਰ ਅਤੇ ਫਾਈਨਲ ਮੁਕਾਬਲਾ 2 ਅਕਤੂਬਰ ਨੂੰ ਖੇਡਿਆ ਜਾਵੇਗਾ।
Home Page ਰਗਬੀ ਵਰਲਡ ਕੱਪ : ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਸੈਮੀ-ਫਾਈਨਲ ਮੁਕਾਬਲਾ