ਆਕਲੈਂਡ, 5 ਨਵੰਬਰ – ਆਕਲੈਂਡ ‘ਚ ਅੱਜ ਰਾਤ ਇੱਕ ਤਣਾਅਪੂਰਨ ਸੈਮੀਫਾਈਨਲ ਮੁਕਾਬਲੇ ‘ਚ ਫਰਾਂਸ ਨੂੰ 25-24 ਨਾਲ ਮਾਤ ਦੇਣ ਤੋਂ ਬਾਅਦ, ਬਲੈਕ ਫਰਨਜ਼ ਰਗਬੀ ਵਰਲਡ ਕੱਪ ਦੇ ਫਾਈਨਲ ‘ਚ ਹੁਣ ਇੰਗਲੈਂਡ ਨਾਲ ਭਿੜੇਗੀ। ਇਸ ਤੋਂ ਪਹਿਲਾਂ ਹੋਏ ਪਹਿਲੇ ਸੈਮੀਫਾਈਨਲ ਮੁਕਾਬਲੇ ‘ਚ ਇੰਗਲੈਂਡ ਨੇ ਕੈਨੇਡਾ ਨੂੰ 25-24 ਨਾਲ ਹਰਾਇਆ ਸੀ। ਬਲੈਕ ਫਰਨਜ਼ ਤੇ ਇੰਗਲੈਂਡ ਹੁਣ ਅਗਲੇ ਹਫ਼ਤੇ ਈਡਨ ਪਾਰਕ ਵਿਖੇ ਆਹਮੋ-ਸਾਹਮਣੇ ਹੋਣਗੇ।
ਮੇਜ਼ਬਾਨ ਨਿਊਜ਼ੀਲੈਂਡ ਤੇ ਫਰਾਂਸ ਵਿਚਾਲੇ ਹੋਏ ਸੈਮੀਫਾਈਨਲ ਮੁਕਾਬਲੇ ਦੇ ਅੱਧੇ ਸਮੇਂ ਤੱਕ ਸਕੋਰ 10-17 ਸੀ ਤੇ ਫਰਾਂਸ ਦੀ ਟੀਮ ਲੀਡ ਕਰ ਰਹੀ ਸੀ। ਪਰ ਬਲੈਕ ਫਰਨਜ਼ ਨੇ 56ਵੇਂ ਮਿੰਟ ਵਿੱਚ ਰੂਬੀ ਤੁਈ ਅਤੇ ਥੇਰੇਸਾ ਫਿਟਜ਼ਪੈਟ੍ਰਿਕ ਦੀ ਕੋਸ਼ਿਸ਼ ਤੋਂ ਬਾਅਦ ਗੇਮ ‘ਚ ਪਹਿਲੀ ਵਾਰ ਲੀਡ ਹਾਸਲ ਕੀਤੀ। ਖੇਡ ਦੇ ਆਖ਼ਰੀ 70 ਸਕਿੰਟਾਂ ਵਿੱਚ 37 ਮੀਟਰ ਦੇ ਸਾਹਮਣੇ ਇੱਕ ਪੈਨਲਟੀ ਮਿਲੀ ਜੋ ਫ੍ਰੈਂਚ ਟੀਮ ਨੂੰ 2 ਅੰਕਾਂ ਦੀ ਜਿੱਤ ਦਿਵਾ ਸਕਦੀ ਸੀ, ਪਰ ਕੈਰੋਲੀਨ ਡ੍ਰੌਇਨ ਅਤੇ ਨਿਊਜ਼ੀਲੈਂਡ ਦੇ ਖਿਡਾਰੀਆਂ ਨੇ ਖੇਡ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਜਿਸ ਦੇ ਕਾਰਣ ਫਰਾਂਸ ਦੀ ਟੀਮ ਹਾਰ ਗਈ।
Home Page ਰਗਬੀ ਵਰਲਡ ਕੱਪ: ਨਿਊਜ਼ੀਲੈਂਡ 1 ਅੰਕ ਫ਼ਰਕ ਨਾਲ ਫਾਈਨਲ ਪੁੱਜਾ, ਬਲੈਕ ਫਰਨਜ਼...