ਯੋਕੋਹਾਮਾ (ਟੋਕਿਓ), 23 ਸਤੰਬਰ – ਮੌਜੂਦਾ ਰਗਬੀ ਵਰਲਡ ਚੈਂਪੀਅਨ ਨਿਊਜ਼ੀਲੈਂਡ ਦੀ ਰਗਬੀ ਵਰਲਡ ਕੱਪ ਦੇ ਆਪਣੇ ਪਹਿਲੇ ਮੁਕਾਬਲੇ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਇੱਥੇ 21 ਸਤੰਬਰ ਨੂੰ ਹੋਏ ‘ਪੂਲ ਭ’ ਦੇ ਆਪਣੇ ਪਹਿਲੇ ਮੈਚ ਲੀਗ ਮੈਚ ਦੇ ਰੋਮਾਂਚਕ ਮੁਕਾਬਲੇ ਵਿੱਚ ਆਲ ਬਲੈਕ ਟੀਮ ਨੇ ਦੱਖਣੀ ਅਫ਼ਰੀਕਾ ਨੂੰ 23-13 ਨਾਲ ਹਰਾ ਦਿੱਤਾ। ਦੱਖਣੀ ਅਫ਼ਰੀਕਾ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਪਹਿਲੇ 3 ਪੁਆਇੰਟ ਲੈ ਕੇ ਲੀਡ ਲੈ ਲਈ ਪਰ ਆਲ ਬਲੈਕ ਟੀਮ ਨੇ ਜਲਦੀ ਹੀ ਵਾਪਸੀ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ। ਦੋਵਾਂ ਟੀਮਾਂ ਵਿਚਾਲੇ ਫਸਵਾ ਮੁਕਾਬਲਾ ਵੇਖਣ ਨੂੰ ਮਿਲਿਆ। ਆਲ ਬਲੈਕ ਦੇ ਖਿਡਾਰੀ ਬਿਊਡੇਨ ਬੈਰੇਟ ਨੂੰ ‘ਮੈਨ ਆਫ਼ ਦੀ ਮੈਨ’ ਐਲਾਨਿਆ ਗਿਆ। ਹੁਣ ਦੱਖਣੀ ਅਫ਼ਰੀਕਾ 28 ਸਤੰਬਰ ਨੂੰ ਨਾਮੀਬਿਆ ਅਤੇ ਆਲ ਬਲੈਕ 2 ਅਕਤੂਬਰ ਨੂੰ ਕੈਨੇਡਾ ਨਾਲ ਖੇਡੇਗੀ।
ਨਿਊਜ਼ੀਲੈਂਡ : (17) 23
ਟ੍ਰਾਈਜ਼: ਬ੍ਰਿਜ, ਬੈਰੇਟ ਪੇਨਜ਼: ਮੋਅੰਗਾ 2, ਬੈਰੇਟ ਕੌਂਸ: ਮੋਅੰਗਾ 2
ਦੱਖਣੀ ਅਫ਼ਰੀਕਾ: (3) 13
ਟ੍ਰਾਈਜ਼: ਡੂ ਟੋਇਟ ਪੇਨਜ਼: ਪੋਲਾਰਡ ਕੋਨਜ਼: ਪੋਲਾਰਡ ਡੀਜੀ: ਪੋਲਾਰਡ
Home Page ਰਗਬੀ ਵਰਲਡ ਕੱਪ 2019 : ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ 23-13 ਨਾਲ...