ਆਕਲੈਂਡ, 27 ਅਕਤੂਬਰ – ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ ਲਈ ਦੁੱਖ ਦੀ ਖ਼ਬਰ ਹੈ ਕਿ ਰਾਜੀਵ ਬਾਜਵਾ ਦੇ ਮਾਤਾ ਤ੍ਰਿਪਤਾ ਬਾਜਵਾ ਦਾ 84 ਸਾਲ ਦੀ ਉਮਰ ਵਿੱਚ 25 ਅਕਤੂਬਰ ਨੂੰ ਸਵਰਗਵਾਸ ਹੋ ਗਿਆ ਸੀ। ਉਹ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਰਹਿੰਦੇ ਸਨ ਅਤੇ ਥੋੜ੍ਹੇ ਸਮੇਂ ਤੋਂ ਬਿਮਾਰ ਸਨ।
ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 30 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰੀ 1.30 ਵਜੇ ਤੋਂ 2.30 ਵਜੇ ਤੱਕ ਗੁਰਦੁਆਰਾ ਮਿੱਠਾ ਟਿਵਾਣਾ ਸਾਹਿਬ ਹੁਸ਼ਿਆਰਪੁਰ ਵਿਖੇ ਹੋਵੇਗੀ।
ਮਾਤਾ ਤ੍ਰਿਪਤਾ ਬਾਜਵਾ ਆਪਣੇ ਪਿੱਛੇ ਪਤੀ ਸ. ਬਲਦੇਵ ਸਿੰਘ, ਦੋ ਪੁੱਤਰ ਰਾਜੀਵ ਬਾਜਵਾ (ਨਿਊਜ਼ੀਲੈਂਡ), ਸੰਦੀਪ ਬਾਜਵਾ (ਇੰਗਲੈਂਡ) ਤੇ ਇੱਕ ਧੀ ਅੰਜੂ ਬਾਜਵਾ (ਜਲੰਧਰ) ਛੱਡ ਗਏ ਹਨ। ਜ਼ਿਕਰਯੋਗ ਹੈ ਕਿ ਮਾਤਾ ਜੀ 2007 ਤੋਂ 2015 ਤੱਕ ਕਈ ਵਾਰ ਰਾਜੀਵ ਬਾਜਵਾ ਕੋਲ ਨਿਊਜ਼ੀਲੈਂਡ ਆਉਂਦੇ ਜਾਂਦੇ ਰਹੇ ਹਨ।
ਰਾਜੀਵ ਬਾਜਵਾ ਇਸ ਵੇਲੇ ਹੁਸ਼ਿਆਰਪੁਰ ਵਿਖੇ ਹਨ ਅਤੇ ਉਨ੍ਹਾਂ ਨਾਲ 027 358 1156 ਨੰਬਰ ਉੱਤੇ ਸਿੱਧਾ ਜਾਂ ਵੱਟਅੱਪ ਰਾਹੀ ਸੰਪਰਕ ਕੀਤਾ ਜਾ ਸਕਦਾ ਹੈ।
Home Page ਰਾਜੀਵ ਬਾਜਵਾ ਦੇ ਪੰਜਾਬ ਰਹਿੰਦੇ ਪੰਜਾਬ ਰਹਿੰਦੇ ਮਾਤਾ ਤ੍ਰਿਪਤਾ ਬਾਜਵਾ ਦਾ ਦਿਹਾਂਤ,...