ਨਵੀਂ ਦਿੱਲੀ, 14 ਅਗਸਤ – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਦਿਨ ਸੋਮਵਾਰ ਨੂੰ 71ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਉੱਤੇ ਦੇਸ਼ਵਾਸੀਆਂ ਨੂੰ ਪਲੇਠਾ ਸੰਬੋਧਨ ਕੀਤਾ। ਦੇਸ਼ ਦੇ ਨਾਮ ਆਪਣੇ ਪਹਿਲੇ ਸੰਬੋਧਨ ਵਿੱਚ ਸ੍ਰੀ ਕੋਵਿੰਦ ਨੇ ਕਿਹਾ ਕਿ 2022 ਤੱਕ ਭਾਰਤ ਨਿਊ ਇੰਡੀਆ ਬਣੇਗਾ ਜਿੱਥੇ ਗ਼ਰੀਬੀ ਦੀ ਕੋਈ ਥਾਂ ਨਹੀਂ ਹੋਵੇਗੀ। ਰਾਸ਼ਟਰਪਤੀ ਨੇ ਪੁੱਤਰ-ਧੀ ਵਿੱਚ ਭੇਦ ਮਿਟਾਉਣੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਪਰਵਾਰ ਦੇ ਨਾਲ-ਨਾਲ ਸਮਾਜ ਅਤੇ ਦੇਸ਼ ਦੀ ਉਸਾਰੀ ਦੇ ਬਾਰੇ ਵਿੱਚ ਵੀ ਸੋਚਣਾ ਚਾਹੀਦਾ ਹੈ।
ਸ੍ਰੀ ਕੋਵਿੰਦ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਜਵਾਹਰ ਲਾਲ ਨਹਿਰੂ ਸਮੇਤ ਹੋਰ ਆਗੂਆਂ ਦੀ ਭੂਮਿਕਾ ਨੂੰ ਯਾਦ ਕੀਤਾ। ਸ੍ਰੀ ਕੋਵਿੰਦ ਨੇ ਕਿਹਾ ਕਿ ਆਜ਼ਾਦੀ ਦਿਵਾਉਣ ਵਾਲੇ ਦੇਸ਼ ਦੇ ਮਹਾਂਪੁਰਖਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਦੇਸ਼ ਲਈ ਜਾਨ ਦੇਣ ਵਾਲੇ ਭਗਤ ਸਿੰਘ, ਸ਼ਿਵ ਆਜ਼ਾਦ, ਰਾਮਪ੍ਰਸਾਦ ਬਿਸਮਿਲ ਜਿਵੇਂ ਆਜ਼ਾਦੀ ਘੁਲਾਟੀਆਂ ਨੂੰ ਨਹੀਂ ਭੁੱਲ ਸਕਦੇ ਹਾਂ। ਪੰਡਤ ਜਵਾਹਰ ਲਾਲ ਨਹਿਰੂ, ਸਰਦਾਰ ਬੱਲਭ ਭਾਈ ਪਟੇਲ, ਭੀਮਰਾਮ ਅੰਬੇਡਕਰ ਵਰਗੇ ਮਹਾਨ ਨੇਤਾਵਾਂ ਨੇ ਦੇਸ਼ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਦਿੱਤਾ। ਸਾਡੀ ਆਜ਼ਾਦੀ ਵਿੱਚ ਔਰਤਾਂ ਅਤੇ ਮਰਦਾਂ ਦੋਵਾਂ ਦਾ ਯੋਗਦਾਨ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਜਿਸ ਪੀੜ੍ਹੀ ਨੇ ਆਜ਼ਾਦੀ ਦਵਾਈ ਉਸ ਦਾ ਦਾਇਰਾ ਬਹੁਤ ਸੀ। ਨੀਤੀਕਤਾ ਉੱਤੇ ਆਧਾਰਿਤ ਨੀਤੀਆਂ ਨੂੰ ਲਾਗੂ ਕਰਨ ਉੱਤੇ ਉਨ੍ਹਾਂ ਦਾ ਜ਼ੋਰ ਸੀ। ਵਿਰਾਸਤ, ਵਿਗਿਆਨ ਵਿੱਚ ਉਨ੍ਹਾਂ ਦੀ ਸ਼ਰਧਾ ਸੀ। ਨਾਗਰਿਕਾਂ ਅਤੇ ਸਰਕਾਰ ਦੇ ਵਿੱਚ ਸਾਂਝ ਦੀ ਯੋਜਨਾ ਸੀ। ਵਿਅਕਤੀ ਅਤੇ ਸਮਾਜ ਦੇ ਵਿੱਚ ਸਾਂਝੇ, ਪਰਵਾਰ ਅਤੇ ਵੱਡੇ ਸਮੂਹ ਦੇ ਵਿੱਚ ਸਾਂਝ ਦੀ ਭਾਵਨਾ ਸੀ।
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿੱਚ ਗ਼ਰੀਬੀ ਦਾ ਮੁਲਾਂਕਣ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਨਿਊ ਇੰਡੀਆ ਵਿੱਚ ਗ਼ਰੀਬੀ ਲਈ ਥਾਂ ਨਹੀਂ ਹੈ। 2022 ਵਿੱਚ ਦੇਸ਼ ਆਜ਼ਾਦੀ ਦੀ 75ਵੀਆਂ ਵਰ੍ਹੇਗੰਢ ਮਨਾਏਗਾ। ਉਸ ਵੇਲੇ ਤੱਕ ਹਰ ਪਰਵਾਰ ਲਈ ਘਰ, ਮੰਗ ਦੇ ਮੁਤਾਬਿਕ ਬਿਜਲੀ, ਬਿਹਤਰ ਸੜਕਾਂ, ਸੰਚਾਰ ਦੇ ਸਾਧਨ, ਰੇਲ ਦਾ ਵਿਕਾਸ, ਤੇਜ਼ ਅਤੇ ਹਮੇਸ਼ਾ ਵਿਕਾਸ। ਇਹ ਸਾਰੇ ਸਾਡੇ ਡੀਐਨਏ ਵਿੱਚ ਰਚੇ ਬਸਣ। ਦੇਸ਼ ਦੇ ਲੋਕ ਸਾਰੀ ਪਰਕ੍ਰਿਆ ਵਿੱਚ ਹਿੱਸੇਦਾਰ ਬਣਨ। ਸੰਵੇਦਨਸ਼ੀਲ ਸਮਾਜ ਸਾਰੀਆਂ ਨੂੰ ਆਪਣੇ ਵਿੱਚ ਸ਼ਾਮਿਲ ਕਰਨ। ਸਾਰੇ ਦੇਸ਼ ਨਾਲ ਕੱਟੇ ਹੋਏ ਲੋਕਾਂ ਨੂੰ ਆਪਸ ਵਿੱਚ ਜੋੜਨਾ ਸਾਡਾ ਟੀਚਾ ਹੋਣਾ ਚਾਹੀਦਾ ਹੈ। ਸੰਵੇਦਨਸ਼ੀਲ ਸਮਾਜ ਵਿੱਚ ਪੁੱਤਰ-ਧੀ ਅਤੇ ਧਰਮ ਦੇ ਆਧਾਰ ਉੱਤੇ ਭੇਦਭਾਵ ਨਹੀਂ ਹੋਣਾ ਚਾਹੀਦਾ ਹੈ। ਕੁਪੋਸ਼ਣ ਨੂੰ ਖ਼ਤਮ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਰ ਇੱਕ ਭਾਰਤੀ ਆਪਣੀ ਪਹੁੰਚ ਨੂੰ ਵਿਕਸਿਤ ਕਰਨ ਵਿੱਚ ਆਪਣੇ ਆਪ ਨੂੰ ਅੱਗੇ ਵਧਾਉਣ। ਅਜਿਹਾ ਦੇਸ਼ ਬਣੇ ਜਿੱਥੇ ਹਰ ਭਾਰਤਵਾਸੀ ਸੁਖੀ ਹੋਵੇ।
ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਵੱਛ ਭਾਰਤ ਸਾਡੇ ਸਾਰਿਆਂ ਦੀ ਜ਼ਿੰਮੇਦਾਰੀ ਹੈ। ਸ਼ੌਚਾਲਏ ਦਾ ਪ੍ਰਯੋਗ ਕਰਨਾ ਅਤੇ ਖੁੱਲ੍ਹੇ ਵਿੱਚ ਸ਼ੌਚ ਨੂੰ ਖ਼ਤਮ ਕਰਨਾ ਕੇਵਲ ਸਰਕਾਰ ਹੀ ਨਹੀਂ ਤੁਹਾਡੇ ਸਾਰਿਆਂ ਦੀ ਜ਼ਿੰਮੇਦਾਰੀ ਹੈ। ਸਰਕਾਰ ਸ਼ੌਚਾਲਏ ਲਈ ਮਦਦ ਦਿੰਦੀ ਹੈ, ਪਰ ਦੇਸ਼ ਨੂੰ ਸਵੱਛ ਬਣਾਉਣ ਵਿੱਚ ਆਮ ਜਨਤਾ ਦੇ ਸਹਿਯੋਗ ਵੀ ਲੋੜ ਹੈ।
Indian News ਰਾਸ਼ਟਰਪਤੀ ਕੋਵਿੰਦ ਦਾ ਦੇਸ਼ਵਾਸੀਆਂ ਦੇ ਨਾਮ ਪਹਿਲੀ ਸੁਨੇਹਾ