ਨਵੀਂ ਦਿੱਲੀ, 21 ਜੁਲਾਈ – ਦਰੋਪਦੀ ਮੁਰਮੂ ਦੇਸ਼ ਦੀ 15ਵੇਂ ਰਾਸ਼ਟਰਪਤੀ ਚੁਣੀ ਗਈ ਹੈ। ਇਹ ਹੀ ਨਹੀਂ ਰਾਸ਼ਟਰਪਤੀ ਬਣੀ ਦਰੋਪਦੀ ਮੁਰਮੂ (64) ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਨਮੀ ਅਤੇ ਦੇਸ਼ ਦੀ ਪਹਿਲੀ ਮਹਿਲਾ ਕਬਾਇਲੀ ਰਾਸ਼ਟਰਪਤੀ ਹੋਵੇਗੀ। ਵੀਰਵਾਰ ਨੂੰ ਆਏ ਰਾਸ਼ਟਰਪਤੀ ਚੋਣ ਨਤੀਜਿਆਂ ‘ਚ ਉਨ੍ਹਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਤੀਜੇ ਦੌਰ ‘ਚ ਹੀ ਹਰਾ ਦਿੱਤਾ। ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ ਕਿ ਅਜਿਹੇ ਨਤੀਜੇ ਆਉਣਗੇ, ਪਰ ਇਸ ਚੋਣ ਵਿੱਚ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰ ਵੀ ਕ੍ਰਾਸ ਵੋਟਿੰਗ ਕਰਨਗੇ, ਇਸ ਦੀ ਉਮੀਦ ਘੱਟ ਸੀ। ਚੋਣ ਨਤੀਜਿਆਂ ਤੋਂ ਬਾਅਦ ਸਾਹਮਣੇ ਆਈਆਂ ਖ਼ਬਰਾਂ ‘ਚ ਵਿਰੋਧੀ ਧਿਰ ਦੇ 17 ਸੰਸਦ ਮੈਂਬਰਾਂ ਅਤੇ 104 ਵਿਧਾਇਕਾਂ ਨੇ ਕ੍ਰਾਸ ਵੋਟਿੰਗ ਕੀਤੀ ਹੈ। ਇਹ ਕ੍ਰਾਸ ਵੋਟਿੰਗ ਵਿਰੋਧੀ ਧਿਰ ਦੀ ਏਕਤਾ ਨੂੰ ਝਟਕਾ ਤਾਂ ਹੈ ਹੀ, ਨਾਲ ਹੀ ਇਸ ਦਾ ਅਸਰ ਉਪ ਰਾਸ਼ਟਰਪਤੀ ਚੋਣ ਵਿੱਚ ਵੀ ਦੇਖਣ ਨੂੰ ਮਿਲੇਗਾ।
ਐਨਡੀਏ ਉਮੀਦਵਾਰ ਦਰੋਪਦੀ ਮੁਰਮੂ ਨੇ ਕੁੱਲ 6,76,803 ਵੋਟਾਂ ਨਾਲ ਰਾਸ਼ਟਰਪਤੀ ਚੋਣ ਜਿੱਤੀ। ਜਦੋਂ ਕਿ ਵਿਰੋਧ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਕੁੱਲ 3,80,177 ਵੋਟਾਂ ਮਿਲੀਆਂ। ਚੌਥੇ ਪੜਾਅ ਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਰਿਟਰਨਿੰਗ ਅਫ਼ਸਰ ਪੀਸੀ ਮੋਦੀ ਨੇ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਕਿ ਦਰੋਪਦੀ ਮੁਰਮੂ ਨੇ 64.03% ਵੋਟਾਂ ਨਾਲ ਚੋਣ ਜਿੱਤੀ ਹੈ। ਯਸ਼ਵੰਤ ਸਿਨਹਾ ਨੂੰ ਕੁੱਲ ਜਾਇਜ਼ ਵੋਟਾਂ ਦਾ 36% ਮਿਲਿਆ। ਦਰੋਪਦੀ ਮੁਰਮੂ ਨੂੰ 540 ਸੰਸਦ ਮੈਂਬਰਾਂ ਸਮੇਤ ਕੁੱਲ 2824 ਵੋਟਰ ਮਿਲੇ ਜਦੋਂ ਕਿ ਯਸ਼ਵੰਤ ਸਿਨਹਾ ਨੂੰ 208 ਸੰਸਦ ਮੈਂਬਰਾਂ ਸਮੇਤ 1,877 ਵੋਟਾਂ ਮਿਲੀਆਂ।
ਦਰੋਪਦੀ ਮੁਰਮੂ ਨੂੰ ਭਾਰਤ ਦੀ 15ਵੀਂ ਤੇ ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਚੁਣੇ ਜਾਣ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਰਾਜਨਾਥ ਸਿੰਘ ਨੇ ਦਰੋਪਦੀ ਮੁਰਮੂ ਨੂੰ ਵਧਾਈ ਦਿੱਤੀ ਹੈ।
Home Page ਰਾਸ਼ਟਰਪਤੀ ਚੋਣ: ਦਰੋਪਦੀ ਮੁਰਮੂ ਭਾਰਤ ਦੀ 15ਵੀਂ ਤੇ ਦੇਸ਼ ਦੀ ਪਹਿਲੀ ਆਦਿਵਾਸੀ...