ਆਕਲੈਂਡ, 23 ਅਕਤੂਬਰ – ਅੱਜ ਸਵੇਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲੇਬਰ ਲੀਡਰ ਅਤੇ ਪ੍ਰਧਾਨ ਮੰਤਰੀ ਚੁਣੇ ਗਏ ਜੈਸਿੰਡਾ ਅਰਡਨ ਨੂੰ ਫ਼ੋਨ ਕਰਕੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਅਤੇ ਨਿਊਜ਼ੀਲੈਂਡ ਦੇ ਚੋਣ ਨਤੀਜਿਆਂ ‘ਤੇ ਵਧਾਈ ਦਿੱਤੀ। ਇਹ ਜਾਣਕਾਰੀ ਲੇਬਰ ਪਾਰਟੀ ਵੱਲੋਂ ਅਧਿਕਾਰਕ ਤੌਰ ‘ਤੇ ਭੇਜ ਕੇ ਸਾਂਝੀ ਕੀਤੀ ਗਈ ਹੈ।
ਲੇਬਰ ਪਾਰਟੀ ਦੀ ਲੀਡਰ ਅਰਡਨ ਨੇ ਕਿਹਾ ਕਿ ਸਾਡੀਆਂ ਚੋਣ ਵਿੱਚ ਰਾਸ਼ਟਰਪਤੀ ਟਰੰਪ ਅਤੇ ਵਾਸ਼ਿੰਗਟਨ ਡੀ.ਸੀ. ਦਿਲਚਸਪੀ ਰੱਖਦੇ ਸਨ।
ਜੈਸਿੰਡਾ ਅਰਡਨ ਨੇ ਕਿਹਾ ਕਿ ਅਸੀਂ ਸੰਭਾਵਿਤ ਤੌਰ ‘ਤੇ ਏ.ਪੀ.ਈ.ਸੀ. ਵਿੱਚ ਮਿਲ ਸਕਦੇ ਹਾਂ ਜਿੱਥੇ ਮੈਂ ਏਸ਼ੀਆ ਪੈਸੀਫਿਕ ਖੇਤਰ ਵਿੱਚ ਸਾਡੀ ਭੂਮਿਕਾ ਬਾਰੇ ਗੱਲਬਾਤ ਕਰਨ ਅਤੇ ਯੂਨਾਈਟਿਡ ਸਟੇਟ ਦੇ ਨਾਲ ਮਜ਼ਬੂਤ ਸਬੰਧਾਂ ਦੇ ਪ੍ਰਤੀ ਸਾਡੀ ਵਚਨਬੱਧਤਾ ਦੀ ਉਮੀਦ ਕਰਦੀ ਹਾਂ।
ਦੋਵਾਂ ਆਗੂਆਂ ਦੀ ਗੱਲਬਾਤ ਦੌਰਾਨ ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਕਿ ਮੈਂ ਨਿਊਜ਼ੀਲੈਂਡ ਦੇ ਲੋਕਾਂ ਨੂੰ ਵੀ ਵਧਾਈਆਂ ਦਿੰਦਾ ਹਾਂ।
Kuk Samachar Slider ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜੈਸਿੰਡਾ ਅਰਡਨ ਨੂੰ ਫ਼ੋਨ ਰਾਹੀ ਮੁਬਾਰਕਾਂ