ਨਵੀਂ ਦਿੱਲੀ, 2 ਅਗਸਤ (ਏਜੰਸੀ) – ਰਾਸ਼ਟਰਪਤੀ ਭਵਨ ਵਿੱਚ ਰੱਖੜੀ ਦੇ ਮੌਕੇ ਰਾਸ਼ਟਰਪਤੀ ਨੇ ਔਰਤਾਂ ਦੀ ਸੁਰੱਖਿਆ ਤੇ ਉਨ੍ਹਾਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਤੇਜ਼ੀ ਲਿਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਰੱਖੜੀ ਇੱਕ ਅਜਿਹਾ ਪਿਆਰ ਦਾ ਧਾਗਾ ਹੈ, ਜਿਸ ਨੂੰ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਉਪਰ ਬੰਨਖ਼ਦੀਆਂਹਨ। ਉਨ੍ਹਾਂਖ਼ ਨੇ ਕਿਹਾ ਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਇੱਕ ਸਿਰਫ ਰਵਾਇਤ ਨਾ ਹੋ ਕੇ ਇੱਕ ਜ਼ਬਰਦਸਤ ਯਤਨ ਹੈ ਜੋ ਹਰ ਮਰਦ ਨੂੰ ਔਰਤਾਂ ਨੂੰ ਸੁਰੱਖਿਆ ਦੇਣ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂਖ਼ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੇਸ਼ ਵਿੱਚ ਔਰਤਾਂ ਹਰ ਵੇਲੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਮਹਿਲਾਵਾਂ ਦੇ ਹੱਕਾਂ ਨੂੰ ਯਕੀਨੀ ਬਣਾਉਣ ਵਾਸਤੇ ਸਾਰੇ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਮਹਿਲਾ ਭਰੂਣ ਹੱਤਿਆ ਤੇ ਦਹੇਜ ਵਰਗੀਆਂ ਲਾਹਨਤਾ ਖਤਮ ਹੋਣੀਆਂ ਚਾਹੀਦੀਆਂ ਹਨ। ਬਾਲਿਕਾ ਸ਼ਿਸ਼ੂ ਦਾ ਕਲਿਆਣ ਸਾਡਾ ਤਰਜ਼ੀਹ ਹੋਣਾ ਚਾਹੀਦਾ ਹੈ। ਰਾਸਟਰਪਤੀ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ ਦੇ ਮੌਕੇ ‘ਤੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸਾਰੇ ਦੇਸ ਵਿੱਚ ਮਹਿਲਾਵਾਂ ਤੇ ਖਾਸ ਕਰਕੇ ਬਾਲੜੀਆਂ ਦੀ ਬਿਹਤਰੀ ਲਈ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ। ਸਮਾਗਮ ਵਿੱਚ ਦਿੱਲੀ ਤੇ ਇਸ ਦੇ ਨੇੜਲੇ ਖੇਤਰਾਂ ਵਿੱਚੋਂ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਤੇ ਸਮਾਜਿਕ ਜੱਥੇਬੰਦੀਆਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਵਿਦਿਆਰਥੀਆਂ ਵੱਲੋਂ ਗੀਤ ਗਾਏ ਗਏ, ਕਾਵਿਤਾ ਪਾਠ ਕੀਤਾ ਗਿਆ। ਉਨ੍ਹਾਂ ਨੇ ਰਾਸ਼ਟਰਪਤੀ ਨਾਲ ਗੱਲਬਾਤ ਵੀ ਕੀਤੀ ਤੇ ਸ਼੍ਰੀ ਪ੍ਰਣਬ ਮੁਖਰਜੀ ਦੇ ਗੁੱਟ ਉਪਰ ਰੱਖੜੀਆਂ ਵੀ ਸਜਾਈਆਂ।
Indian News ਰਾਸ਼ਟਰਪਤੀ ਵਲੋਂ ਔਰਤਾਂ ਦੀ ਸੁਰੱਖਿਆ ਅਤੇ ਭਲਾਈ ਲਈ ਹੋਰ ਵਚਨਬੱਧ ਹੋਣ ਦਾ...