ਕੋਰੋਨਾਵਾਇਰਸ ਨਾਲ ਅਮਰੀਕਾ ਵਿੱਚ 26,000 ਤੋਂ ਵਧ ਮੌਤਾਂ
ਸਹਿਤ ਵਰਕਰ ਵੀ ਬੁਰੀ ਤਰ੍ਹਾਂ ਪ੍ਰਭਾਵਤਿ, ਅਰਥ ਵਵਿਸਥਾ ਖੋਲਣ ਬਾਰੇ ਵਵਾਦ ਡੂੰਘਾ ਹੋਇਆ
ਕੈਲੀਫੋਰਨੀਆ, 15 ਅਪ੍ਰੈਲ (ਹੁਸਨ ਲਡ਼ੋਆ ਬੰਗਾ) – ਵਿਸ਼ਵ ਭਰ ਵਿੱਚ ਭਿਆਨਕ ਹੁੰਦੀ ਜਾ ਰਹੀ ਕੋਰੋਨਾ ਬਿਮਾਰੀ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਨੂੰ ਦਿੱਤੇ ਜਾਂਦੇ ਫੰਡ ਉੱਪਰ ਰੋਕ ਲਾ ਦਿੱਤੀ ਹੈ। ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਦਾ ਪ੍ਰਸ਼ਾਸਨ ਅਮਰੀਕਾ ਵੱਲੋਂ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੇ ਜਾਂਦੇ ਫੰਡ ਰੋਕ ਦੇਵੇਗਾ ਕਿਉਂਕਿ ਇਹ ਸੰਗਠਨ ਕੋਰੋਨਾਵਾਇਰਸ ਬਾਰੇ ਜਾਣਕਾਰੀ ਸਮੇਂ ਸਿਰ ਪਾਰਦਰਸ਼ੀ ਢੰਗ ਨਾਲ ਸਾਂਝੀ ਕਰਨ ਵਿੱਚ ਅਸਫਲ ਰਿਹਾ ਹੈ।
ਜੌਹਨਜ਼ ਹੋਪਕਿਨਜ ਯੁਨੀਵਰਸਿਟੀ ਅਨੁਸਾਰ ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 26,064 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 6,14,212 ਹੈ। ਪੀੜਤਾਂ ਵਿੱਚ 9,000 ਤੋਂ ਵਧ ਸਿਹਤ ਸੰਭਾਲ ਵਰਕਰ ਸ਼ਾਮਿਲ ਹਨ। 1,3473 ਪੀੜਤ ਨਾਜ਼ਕ ਜਾਂ ਅੱਤ ਨਾਜ਼ਕ ਹਨ। ਪਿਛਲੇ 24 ਘੰਟਿਆਂ ਦੌਰਾਨ 2,200 ਤੋਂ ਵਧ ਮੌਤਾਂ ਹੋਈਆਂ ਹਨ। ਇਸ ਤੋਂ ਪਹਿਲਾਂ ਇਕ ਦਿਨ ਵਿੱਚ ਸਭ ਤੋਂ ਵਧ ਮੌਤਾਂ ਲੰਘੇ ਸ਼ੁੱਕਰਵਾਰ 2018 ਹੋਈਆਂ ਸਨ। ਯੂਨੀਵਰਸਿਟੀ ਅਨੁਸਾਰ ਨਿਊਯਾਰਕ ਵਿੱਚ ਮੌਤਾਂ ਦੀ ਗਿਣਤੀ ਦਾ ਢੰਗ ਤਰੀਕਾ ਬਦਲਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧੀ ਹੈ। ਇਨਾਂ ਵਿੱਚ ਉਨਾਂ ਲੋਕਾਂ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ ਜੋ ਬਿਨਾਂ ਕਿਸੇ ਟੈਸਟ ਤੋਂ ਸੰਭਾਵੀ ਤੌਰ ‘ਤੇ ਕੋਰੋਨਾਵਾਇਰਸ ਨਾਲ ਮਰੇ ਹੋ ਸਕਦੇ ਹਨ। ਹੈਲਥ ਕਮਿਸ਼ਨਰ ਡਾ ਓਕਸੀਰਸ ਬਰਬੋਕ ਨੇ ਕਿਹਾ ਹੈ ਕਿ ‘ਹਰੇਕ ਮੌਤ ਪਿੱਛੇ ਕੋਈ ਮਿਤਰ ਹੈ ਜਾਂ ਪਰਿਵਾਰਕ ਮੈਂਬਰ ਹੈ। ਅਸੀਂ ਹਰ ਉਸ ਮ੍ਰਿਤਕ ਨੂੰ ਗਿਣਤੀ ਵਿੱਚ ਸ਼ਾਮਿਲ ਕਰਨਾ ਚਹੁੰਦੇ ਹਾਂ ਜਿਸ ਦੀ ਮੌਤ ਕੋਰੋਨਾਵਾਇਰਸ ਕਾਰਨ ਹੋਈ ਹੈ।” ਯੂਨੀਵਰਸਿਟੀ ਅਨੁਸਾਰ ਵਿਸ਼ਵ ਭਰ ਵਿੱਚ ਕੋਰੋਨਾ ਕਾਰਨ 1,25,000 ਮੌਤਾਂ ਹੋ ਚੁੱਕੀਆਂ ਹਨ ਤੇ ਤਕਰੀਬਨ 20 ਲੱਖ ਲੋਕ ਇਸ ਭਿਆਨਕ ਬਿਮਾਰੀ ਨਾਲ ਪੀੜਤ ਹਨ। ਇਕ ਰਿਪੋਰਟ ਅਨੁਸਾਰ ਅਮਰੀਕਾ ਦੇ ਗਰੌਸਰੀ ਸਟੋਰਾਂ ਵਿੱਚ 30 ਵਰਕਰਾਂ ਦੀ ਮੌਤ ਕੋਰੋਨਾਵਾਇਰਸ ਨਾਲ ਹੋ ਚੁੱਕੀ ਹੈ।
ਅਰਥਵਿਵਸਥਾ ਮੁੜ ਖੋਲਣ ਬਾਰੇ ਵਿਵਾਦ ਗਹਿਰਾਇਆ-
ਰਾਸ਼ਟਰਪਤੀ ਟਰੰਪ ਵੱਲੋਂ ਅਰਥ ਵਿਵਸਥਾ ਮੁੜ ਖੋਲਣ ਬਾਰੇ ਆਪਣੇ ਆਪ ਨੂੰ ‘ਮੁਕੰਮਲ ਅਥਾਰਿਟੀ’ ਐਲਾਨੇ ਜਾਣ ਤੋਂ ਬਾਅਦ ਰਾਜਾਂ ਦੇ ਗਵਰਨਰ ਮੈਦਾਨ ਵਿੱਚ ਆ ਗਏ ਹਨ। ਰਾਜਾਂ ਦੇ ਗਵਰਨਰਾਂ, ਦੋਨਾਂ ਪਾਰਟੀਆਂ ਰਿਪਬਲਿਕਨ ਤੇ ਡੈਮੋਕਰੈਟਿਕ ਦੇ ਸੰਸਦ ਮੈਂਬਰਾਂ ਤੇ ਸੰਵਿਧਾਨਕ ਮਾਹਿਰਾਂ ਨੇ ਰਾਸ਼ਟਰਪਤੀ ਦੀ ਸਖਤ ਅਲੋਚਨਾ ਕੀਤੀ ਹੈ। ਇਸ ਦਰਮਿਆਨ ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਨੂੰ ਮੁੜ ਖੋਲਣ ਬਾਰੇ ਉਹ ਗਵਰਨਰਾਂ ਉੱਪਰ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾਉਣਗੇ। ਉਨਾਂ ਕਿਹਾ ਹੈ ਕਿ ‘ ਗਵਰਨਰ ਵਿਅਕਤੀਗਤ ਤੌਰ ‘ਤੇ ਆਪਣੇ ਰਾਜਾਂ ਨੂੰ ਚਲਾ ਰਹੇ ਹਨ। ਕੁੱਝ ਕਹਿਣਗੇ ਕਿ ਨਹੀਂ ਇਸ ਸਮੇਂ ਅਰਥਵਿਵਸਥਾ ਨਹੀਂ ਖੋਲ ਸਕਦੇ ਤੇ ਕੁੱਝ ਹੋਰ ਸਾਡੇ ਨਾਲੋਂ ਵੀ ਜਜ਼ਆਦਾ ਸਮਾਂ ਅਰਥਵਿਵਸਥਾ ਨਹੀਂ ਖੋਲਣਗੇ। ਮੈਂ ਰਾਜਾਂ ਉਪਰ ਕਿਸੇ ਵੀ ਤਰਾਂ ਦਾ ਦਬਾਅ ਨਹੀਂ ਪਾਵਾਂਗਾ।’
Home Page ਰਾਸ਼ਟਰਪਤੀ ਵੱਲੋਂ ਵਸ਼ਿਵ ਸਹਿਤ ਸੰਗਠਨ ਨੂੰ ਦਿੱਤੇ ਜਾਂਦੇ ਫੰਡ ਉੱਪਰ ਰੋਕ ਲਾਉਣ...