ਕੀਵ (ਯੁਕ੍ਰੇਨ), 28 ਮਈ – 27 ਮਈ ਨੂੰ ਯੂਏਫਾ ਚੈਂਪੀਅਨਜ਼ ਲੀਗ ਫਾਈਨਲ ਵਿੱਚ ਸਪੈਨਿਸ਼ ਕਲੱਬ ਰਿਆਲ ਮਡਰਿਡ ਨੇ ਲਿਵਰਪੂਲ ਨੂੰ 3-1 ਗੋਲਾਂ ਨਾਲ ਹਰਾ ਕੇ ਚੈਂਪੀਅਨਜ਼ ਲੀਗ ਵਿੱਚ ਖ਼ਿਤਾਬੀ ਹੈਟ੍ਰਿਕ ਪੂਰੀ ਕੀਤੀ।
ਰਿਆਲ ਮਡਰਿਡ ਲਈ ਗੇਰੈੱਥ ਬੇਲ ਦੇ ਦੋ ਅਤੇ ਕਰੀਮ ਬੈਨਜੇਮਾ ਦੇ ਇੱਕ ਸ਼ਾਨਦਾਰ ਗੋਲ ਕੀਤਾ। ਜਦੋਂ ਕਿ ਲਿਵਰਪੂਲ ਲਈ ਸਾਦਿਓ ਮੇਨ ਨੇ ਇਕਲੌਤਾ ਗੋਲ ਕੀਤਾ। ਇਹ ਰਿਆਲ ਮਡਰਿਡ ਦਾ ਰਿਕਾਰਡ 13ਵਾਂ ਅਤੇ ਪੰਜ ਸਾਲ ਵਿੱਚ ਚੌਥਾ ਯੂਰਪੀ ਕੱਪ ਖ਼ਿਤਾਬ ਹੈ। ਰਿਆਲ ਮਡਰਿਡ ਨੇ ਲਗਾਤਾਰ ਤੀਜੇ ਸਾਲ ਚੈਂਪੀਅਨਜ਼ ਲੀਗ ਦਾ ਖ਼ਿਤਾਬ ਜਿੱਤਿਆ ਹੈ। ਫਾਈਨਲ ਮੁਕਾਬਲੇ ਦਾ ਪਹਿਲਾ ਹਾਫ਼ ਗੋਲ ਰਹਿਤ ਰਿਹਾ। ਇਸ ਤਰ੍ਹਾਂ 2007 ਤੋਂ ਬਾਅਦ ਪਹਿਲੀ ਵਾਰ ਫਾਈਨਲ ਖੇਡ ਰਹੀ ਲਿਵਰਪੂਲ ਦਾ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ।ਜ਼ਿਕਰਯੋਗ ਹੈ ਕਿ ਰਿਆਲ ਮਡਰਿਡ ਦਾ ਕੋਚ ਜਿਦਾਨ ਚੈਂਪੀਅਨਜ਼ ਲੀਗ ਵਿੱਚ ਲਗਾਤਾਰ ਤਿੰਨ ਸੈਸ਼ਨਾਂ ਵਿੱਚ ਖ਼ਿਤਾਬ ਦਿਵਾਉਣ ਵਾਲਾ ਪਹਿਲਾ ਕੋਚ ਬਣ ਗਿਆ ਹੈ, ਉਸ ਨੇ ਜਨਵਰੀ 2016 ਵਿੱਚ ਟੀਮ ਦੀ ਜ਼ਿੰਮੇਵਾਰੀ ਸੰਭਾਲੀ ਸੀ। ਰਿਆਲ ਮਡਰਿਡ ਅਤੇ ਲਿਵਰਪੂਲ ਦੀਆਂ ਟੀਮਾਂ 37 ਸਾਲ (1981) ਮਗਰੋਂ ਫਾਈਨਲ ਵਿੱਚ ਆਹਮੋ-ਸਾਹਮਣੇ ਹੋਈਆਂ ਸਨ।
Football ਰਿਆਲ ਮਡਰਿਡ ਦੀ ਖ਼ਿਤਾਬੀ ਹੈਟ੍ਰਿਕ, ਲਿਵਰਪੂਲ ਨੂੰ 3-1 ਨਾਲ ਹਰਾਇਆ