ਮੈਡਰਿਡ, 3 ਮਈ – ਰੀਅਲ ਮੈਡਰਿਡ ਨੇ ਐੱਸਪਨੋਲ ਨੂੰ 4-0 ਨਾਲ ਮਾਤ ਦੇ ਕੇ ਸਪੈਨਿਸ਼ ਫੁੱਟਬਾਲ ਲੀਗ ‘ਲਾ ਲੀਗਾ’ ਵਿੱਚ ਰਿਕਾਰਡ 35ਵਾਂ ਖ਼ਿਤਾਬ ਆਪਣੇ ਨਾਂ ਕਰ ਲਿਆ। ਖਿਡਾਰੀ ਤੇ ਕੋਚ ਮੈਚ ਖ਼ਤਮ ਹੋਣ ਤੋਂ ਬਾਅਦ ਵੀ ਸੈਂਟਿਆਗੋ ਸਟੇਡੀਅਮ ਵਿੱਚ ਜਸ਼ਨ ਮਨਾਉਂਦੇ ਰਹੇ। ਰੀਅਲ ਮੈਡਰਿਡ ਇਸੇ ਮੈਦਾਨ ‘ਤੇ ਬੁੱਧਵਾਰ ਨੂੰ ਮੈਨਚੈਸਟਰ ਸਿਟੀ ਖ਼ਿਲਾਫ਼ ਚੈਂਪੀਅਨਜ਼ ਲੀਗ ਦੇ ਸੈਮੀਫਾਈਨਲ ਦੇ ਦੂਜੇ ਗੇੜ ਦਾ ਮੈਚ ਖੇਡੇਗਾ। ਪਹਿਲੇ ਗੇੜ ਤੋਂ ਬਾਅਦ ਕਲੱਬ 3-4 ਨਾਲ ਪਿੱਛੇ ਚੱਲ ਰਿਹਾ ਹੈ। ਮੈਡਰਿਡ ਹੁਣ ਆਪਣੇ ਰਵਾਇਤੀ ਵਿਰੋਧੀ ਬਾਰਸੀਲੋਨਾ ਤੋਂ 18 ਅੰਕ ਅੱਗੇ ਹੋ ਗਿਆ ਹੈ। ਹੁਣ ਕੇਵਲ ਚਾਰ ਗੇੜਾਂ ਦੇ ਮੈਚ ਹੋਣੇ ਬਾਕੀ ਹਨ ਤੇ ਕੋਈ ਵੀ ਟੀਮ ਰੀਅਲ ਮੈਡਰਿਡ ਦੀ ਬਰਾਬਰੀ ਤੱਕ ਨਹੀਂ ਪਹੁੰਚ ਸਕੇਗੀ।
Football ਰੀਅਲ ਮੈਡਰਿਡ ਨੇ ‘ਲਾ ਲੀਗਾ’ ਖ਼ਿਤਾਬ ਆਪਣੇ ਨਾਂ ਕੀਤਾ