ਮਾਸਕੋ, 5 ਅਕਤੂਬਰ – ਪੁਲਾੜ ਵਿੱਚ ਦੁਨੀਆ ਦੀ ਪਹਿਲੀ ਫਿਲਮ ਦੀ ਸ਼ੂਟਿੰਗ ਕਰਨ ਲਈ ਰੂਸੀ ਅਦਾਕਾਰਾ ਤੇ ਨਿਰਦੇਸ਼ਕ ਅੱਜ ਪੁਲਾੜ ਦੇ ਆਪਣੇ ਸਫ਼ਰ ਉੱਤੇ ਰਵਾਨਾ ਹੋਏ। ਖ਼ਬਰ ਹੈ ਕਿ ਉਨ੍ਹਾਂ ਦਾ ਯਾਨ ਕੌਮਾਂਤਰੀ ਪੁਲਾੜ ਸਟੇਸ਼ਨ ਨਾਲ ਜੁੜ ਚੁੱਕਾ ਹੈ। ਕ੍ਰੈਮਲਿਨ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਪੁਲਾੜ ਦੇ ਖੇਤਰ ਵਿੱਚ ਦੇਸ਼ ਦਾ ਵੱਕਾਰ ਵਧੇਗਾ। ਅਦਾਕਾਰਾ ਯੂਲੀਆ ਪੈਰੇਸਿਲਡ ਤੇ ਡਾਇਰੈਕਟਰ ਕਲਿਮ ਸ਼ਿਪੈਂਕੋ ਅੱਜ ਰੂਸੀ ਸੋਯੂਜ਼ ਯਾਨ ਰਾਹੀਂ ਕੌਮਾਂਤਰੀ ਪੁਲਾੜ ਸਟੇਸ਼ਨ ਰਵਾਨਾ ਹੋਏ। ਉਨ੍ਹਾਂ ਦੇ ਨਾਲ ਤਿੰਨ ਪੁਲਾੜ ਯਾਤਰਾ ਪੂਰੀ ਕਰ ਚੁੱਕੇ ਤਜਰਬੇਕਾਰ ਯਾਤਰੀ ਐਂਤਨ ਸ਼ਕਾਪਲੈਰੋਵ ਵੀ ਗਏ ਹਨ।
Home Page ਰੂਸੀ ਟੀਮ ਪੁਲਾੜ ‘ਚ ਪਹਿਲੀ ਫਿਲਮ ਬਣਾਉਣ ਲਈ ਰਵਾਨਾ ਹੋਈ