ਰੂਸੀ ਹਮਲੇ ਮਗਰੋਂ 45 ਲੱਖ ਲੋਕਾਂ ਨੇ ਯੂਕਰੇਨ ਛੱਡਿਆ

ਜੈਨੇਵਾ, 10 ਅਪ੍ਰੈਲ – ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਰੂਸੀ ਹਮਲੇ ਮਗਰੋਂ ਯੂਕਰੇਨ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ 45 ਲੱਖ ਹੋ ਗਈ ਹੈ। ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨ (ਯੂਐੱਨਅੱਚਸੀਆਰ) ਵੱਲੋਂ ਅੱਜ ਆਪਣੇ ਪੋਰਟਲ ‘ਤੇ ਦਿੱਤੀ ਗਈ ਤਾਜ਼ਾ ਜਾਣਕਾਰੀ ਮੁਤਾਬਿਕ, 24 ਫਰਵਰੀ ਤੋਂ ਹੁਣ ਤੱਕ 45.04 ਲੱਖ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ। ਜਾਣਕਾਰੀ ਮੁਤਾਬਿਕ, ਲਗਭਗ 26 ਲੱਖ ਲੋਕ ਪੋਲੈਂਡ ਗਏ ਅਤੇ 6,68,000 ਤੋਂ ਵੱਧ ਰੋਮਾਨੀਆ ਚਲੇ ਗਏ ਹਨ।