ਵੈਲਿੰਗਟਨ, 10 ਮਾਰਚ – ਨਿਊਜ਼ੀਲੈਂਡ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜਦੋਂ ਤੱਕ ਯੂਕਰੇਨ ਵਿੱਚ ਜੰਗ ਜਾਰੀ ਰਹਿੰਦੀ ਹੈ, ਉਦੋਂ ਤੱਕ ਈਂਧਨ ਦੀਆਂ ਕੀਮਤਾਂ ਚੜ੍ਹਦੀਆਂ ਰਹਿਣਗੀਆਂ। ਕੁੱਝ ਖੇਤਰਾਂ ਵਿੱਚ ਪੈਟਰੋਲ ਹੁਣ 3 ਡਾਲਰ ਪ੍ਰਤੀ ਲੀਟਰ ਤੋਂ ਪਾਰ ਹੋ ਪਹੁੰਚ ਗਿਆ ਹੈ।
ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਫਰਸਟ ਅੱਪ ਨੂੰ ਦੱਸਿਆ ਕਿ ਉਨ੍ਹਾਂ ਨੇ ਕੀਮਤਾਂ ਨੂੰ 4 ਡਾਲਰ ਪ੍ਰਤੀ ਲੀਟਰ ਤੱਕ ਜਾਂਦੇ ਹੋਏ ਨਹੀਂ ਦੇਖਿਆ ਪਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਪੈਟਰੋਲ ਦੀਆਂ ਕੀਮਤਾਂ ਵਧਣ ਦਾ ਅੰਤ ਦੇਖਿਆ ਹੈ। ਉਨ੍ਹਾਂ ਕਿਹਾ ਅਸੀਂ ਪਿਛਲੇ ਸਾਲ ਦੀ ਆਖ਼ਰੀ ਤਿਮਾਹੀ ਵਿੱਚ 30 ਫ਼ੀਸਦੀ ਦਾ ਵਾਧਾ ਦੇਖਿਆ ਸੀ, ਜੋ ਕਿ ਯੂਕਰੇਨ ਉੱਤੇ ਰੂਸੀ ਹਮਲੇ ਤੋਂ ਪਹਿਲਾਂ ਸੀ। ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਯੂਕਰੇਨ ਵਿੱਚ ਸੰਘਰਸ਼ ਜਿੰਨਾ ਲੰਬਾ ਚੱਲਦਾ ਹੈ, ਨਿਊਜ਼ੀਲੈਂਡ ਲਈ ਆਰਥਿਕ ਤੌਰ ‘ਤੇ ਸਭ ਤੋਂ ਵੱਡਾ ਪ੍ਰਭਾਵ ਬਾਲਣ ਦੀ ਕੀਮਤ ਦੇ ਆਲੇ ਦੁਆਲੇ ਹੋਵੇਗਾ। ਉਨ੍ਹਾਂ ਕਿਹਾ ਕਿ ਪੈਟਰੋਲ ਟੈਕਸ ਤੋਂ ਇਕੱਠਾ ਕੀਤਾ ਗਿਆ ਹਰ ਫ਼ੀਸਦੀ ਸਿੱਧਾ ਸੜਕਾਂ ‘ਤੇ ਚਲਾ ਜਾਂਦਾ ਹੈ, ਇਸ ਲਈ ਇਸ ਵਿੱਚ ਬਦਲਾਓ ਕਰਨ ਦੇ ਦੂਰਗਾਮੀ ਨਤੀਜੇ ਹੋਣਗੇ। ਉਨ੍ਹਾਂ ਨੇ ਫਰਸਟ ਅੱਪ ਨੂੰ ਦੱਸਿਆ ਕਿ ਪਿਛਲੀ ਵਾਰ ਬੈਰਲ ਦੀਆਂ ਕੀਮਤਾਂ 2008 ਵਿੱਚ ਵਿਸ਼ਵ ਵਿੱਤੀ ਸੰਕਟ ਦੇ ਦੌਰਾਨ ਇਹ ਉੱਚੀਆਂ ਸਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਹਫ਼ਤੇ ਤੇਲ ਦੇ ਇੱਕ ਬੈਰਲ ਕੀਮਤ 92 ਡਾਲਰ ਸੀ, ਅੱਜ ਇਸ ਦੀ ਕੀਮਤ 128 ਡਾਲਰ ਹੈ, ਇੱਕ ਹਫ਼ਤੇ ਵਿੱਚ 37 ਫ਼ੀਸਦੀ ਵਾਧਾ ਹੋਇਆ ਹੈ।
ਰੌਬਰਟਸਨ ਦੇ ਇਸ ਬਿਆਨ ਤੋਂ ਇਹ ਮਤਲਬ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਅੰਦਰ ਪੈਟਰੋਲ ਦੀਆਂ ਕੀਮਤਾਂ ਹਾਲੇ ਹੋਰ ਵਧਣਗੀਆਂ।
Business ਰੂਸ ਤੇ ਯੂਕਰੇਨ ‘ਚ ਜੰਗ ਦੇ ਕਾਰਣ ਈਂਧਨ ਦੀਆਂ ਕੀਮਤਾਂ ਵਧਣ ਦੀ...