ਨਵੀਂ ਦਿੱਲੀ, 4 ਮਾਰਚ – ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਭਾਰਤੀ ਵਿਦਿਆਰਥੀ ਦੇ ਗੋਲੀਆਂ ਲੱਗਣ ਨਾਲ ਜ਼ਖਮੀ ਹੋਣ ਦੀਆਂ ਖ਼ਬਰਾਂ ਹਨ। ਖ਼ਬਰਾਂ ਅਨੁਸਾਰ ਜ਼ਖਮੀ ਵਿਦਿਆਰਥੀ ਦਾ ਨਾਂ ਹਰਜੋਤ ਸਿੰਘ ਹੈ ਅਤੇ ਉਸ ਦਾ ਪਰਿਵਾਰ ਦਿੱਲੀ ਦੇ ਛਤਰਪੁਰ ਵਿਖੇ ਰਹਿੰਦਾ ਹੈ। ਹਰਜੋਤ ਦੀ ਹਾਲਤ ਸਥਿਰ ਹੈ। ਜਾਣਕਾਰੀ ਮੁਤਾਬਿਕ ਉਸ ਦੀ ਲੱਤ ਅਤੇ ਛਾਤੀ ‘ਚ ਗੋਲੀਆਂ ਲੱਗੀਆਂ ਹਨ। ਇਹ ਗੱਲ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਵੀਕੇ ਸਿੰਘ ਨੇ ਸ਼ੁੱਕਰਵਾਰ ਨੂੰ ਦਿੱਤੀ। ਉਹ ਇਸ ਸਮੇਂ ਜੰਗ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਆਪਣੇ ਗੁਆਂਢੀ ਦੇਸ਼ ਪੋਲੈਂਡ ਵਿੱਚ ਹਨ।
ਇਸ ਵੇਲੇ ਹਰਜੋਤ ਸਿੰਘ ਹਸਪਤਾਲ ਵਿੱਚ ਉਸ ਦਾ ਇਲਾਜ ਹੋ ਰਿਹਾ ਹੈ ਤੇ ਉਹ ਸਥਿਰ ਹਾਲਾਤ ਵਿੱਚ ਹੈ, ਉਸ ਨੇ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਸ ਨੂੰ ਅਤੇ ਯੂਕਰੇਨ ‘ਚ ਫਸੇ ਹੋਰ ਭਾਰਤੀ ਵਿਦਿਆਰਥੀਆਂ ਨੂੰ ਉੱਥੋਂ ਕੱਢਿਆ ਜਾਵੇ।
Home Page ਰੂਸ ਤੇ ਯੂਕਰੇਨ ਯੁੱਧ: ਕੀਵ ‘ਚ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਨੂੰ ਲੱਗੀਆਂ...