ਰੂਸ ਤੇ ਯੂਕਰੇਨ ਯੁੱਧ: ਭਾਰਤੀ ਹਵਾਈ ਫ਼ੌਜ ਦੇ 4 ਜਹਾਜ਼ਾਂ ਰਾਹੀ 798 ਭਾਰਤੀ ਨਾਗਰਿਕਾਂ ਦੇਸ਼ ਪਰਤੇ

ਨਵੀਂ ਦਿੱਲੀ, 3 ਮਾਰਚ – ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਯੂਕਰੇਨ ਵਿੱਚ ਫਸੇ 798 ਭਾਰਤੀਆਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦੇ 4 ਜਹਾਜ਼ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ, ਹੰਗਰੀ ਦੀ ਰਾਜਧਾਨੀ ਬੁਡਾਪੈਸਟ ਅਤੇ ਪੋਲੈਂਡ ਦੇ ਸ਼ਹਿਰ ਜ਼ੇਜ਼ੋ ਤੋਂ ਵੀਰਵਾਰ ਨੂੰ ਹਿੰਡਨ ਏਅਰ ਫੋਰਸ ਬੇਸ ਪਹੁੰਚੇ। ਖ਼ਬਰਾਂ ਮੁਤਾਬਿਕ ਬੁਖਾਰੈਸਟ ਤੋਂ 200 ਯਾਤਰੀਆਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਪਹਿਲਾ ਜਹਾਜ਼ ਬੁੱਧਵਾਰ ਦੇਰ ਰਾਤ ਕਰੀਬ 1.30 ਵਜੇ ਹਿੰਡਨ ਏਅਰ ਫੋਰਸ ਬੇਸ ਪਹੁੰਚਿਆ। ਕੇਂਦਰੀ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਉੱਥੇ ਉਨ੍ਹਾਂ ਦਾ ਸਵਾਗਤ ਕੀਤਾ। ਖ਼ਬਰਾਂ ਰਾਹੀ ਦੱਸਿਆ ਗਿਆ ਕਿ ਇਹ ਚਾਰ ਉਡਾਣਾਂ ਭਾਰਤੀ ਹਵਾਈ ਫ਼ੌਜ ਦੇ ਸੀ-17 ਟਰਾਂਸਪੋਰਟ ਜਹਾਜ਼ਾਂ ਦੀਆਂ ਸਨ। ਉਨ੍ਹਾਂ ਕਿਹਾ ਕਿ ਬੁਡਾਪੈਸਟ ਤੋਂ 210 ਭਾਰਤੀਆਂ ਨੂੰ ਲੈ ਕੇ ਦੂਜਾ ਜਹਾਜ਼ ਵੀਰਵਾਰ ਸਵੇਰੇ ਹਿੰਡਨ ਏਅਰ ਫੋਰਸ ਬੇਸ ‘ਤੇ ਉੱਤਰਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਤੀਜਾ ਜਹਾਜ਼ 208 ਭਾਰਤੀਆਂ ਨੂੰ ਲੈ ਕੇ ਜ਼ੇਜ਼ੋ ਤੋਂ ਇੱਥੇ ਪਹੁੰਚਿਆ। ਚੌਥਾ ਜਹਾਜ਼ ਬੁਖਾਰੈਸਟ ਤੋਂ 180 ਭਾਰਤੀਆਂ ਨੂੰ ਲੈ ਕੇ ਏਅਰ ਬੇਸ ਪਹੁੰਚਿਆ।