ਮੈਡਰਿਡ, 8 ਦਸੰਬਰ – ਰੂਸ ਨੇ 6 ਦਸੰਬਰ ਨੂੰ ਡੈਨਿਲ ਮੈਦਵੇਦੇਵ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 15 ਸਾਲ ਮਗਰੋਂ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। ਮੈਦਵੇਦੇਵ ਨੇ ਦੂਜੇ ਸਿੰਗਲਜ਼ ਮੈਚ ਵਿੱਚ ਮਾਰਿਨ ਸਿਲਿਚ ਨੂੰ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ 7-6 (7), 6-2 ਨਾਲ ਹਰਾ ਕੇ ਰੂਸ ਨੂੰ ਕ੍ਰੋਏਸ਼ੀਆ ‘ਤੇ 2-0 ਦੀ ਜਿੱਤ ਦਿਵਾਈ। ਇਹ ਰੂਸ ਦਾ 2006 ਮਗਰੋਂ ਪਹਿਲਾ ਡੇਵਿਸ ਕੱਪ ਖ਼ਿਤਾਬ ਹੈ। ਮੈਦਵੇਦੇਵ ਨੇ ਕਿਹਾ, ”ਇਹ ਸ਼ਾਨਦਾਰ ਅਹਿਸਾਸ ਹੈ ਪਰ ਮੈਂ ਖ਼ੁਦ ਤੋਂ ਜ਼ਿਆਦਾ ਟੀਮ ਲਈ ਖ਼ੁਸ਼ ਹਾਂ। ਸਾਡੀ ਸ਼ਾਨਦਾਰ ਟੀਮ ਹੈ ਅਤੇ ਮਾਹੌਲ ਬਹੁਤ ਵਧੀਆ ਹੈ।”ਰੂਸ ਨੇ 2005 ਵਿੱਚ ਵੀ ਡੇਵਿਸ ਕੱਪ ਜਿੱਤਿਆ ਸੀ। ਕ੍ਰੋਏਸ਼ੀਆ 2005 ਅਤੇ 2018 ਵਿੱਚ ਡੇਵਿਸ ਕੱਪ ਚੈਂਪੀਅਨ ਰਹਿ ਚੁੱਕਾ ਹੈ।
Home Page ਰੂਸ ਨੇ 15 ਸਾਲ ਬਾਅਦ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ