ਰੌਸ਼ਨੀ ਦਾ ਤਿਉਹਾਰ
ਆਇਆ ਰੌਸ਼ਨੀ ਦਾ ਤਿਉਹਾਰ,
ਜਗਮਗ ਕਰਿਆ ਸੰਸਾਰ,
ਚਿਰਾਗ ਭਰੇ ਤੇਲ ਦੇ ਨਾਲ,
ਸੰਗ ਬੱਤੀ, ਵੀ ਤਿਆਰ,
ਤੀਲੀ ਜਲ ਉੱਠੀ ਉਜਾਲੇ ਨਾਲ,
ਆਇਆ ਰੌਸ਼ਨੀ ਦਾ ਤਿਉਹਾਰ।
ਘਰ-ਘਰ ਲੱਗੀਆਂ, ਲੜੀਆਂ ਬੇਸ਼ੁਮਾਰ,
ਹਰ ਚਿਹਰੇ ਤੇ ਮੁਸਕਾਨ, ਰੌਣਕਾਂ ਲੱਗੀਆਂ ਬਾਜ਼ਾਰ,
ਜਦ 14 ਸਾਲ ਦਾ ਬਨਵਾਸ ਕੱਟਕੇ,
ਸ੍ਰੀ ਰਾਮ ਚੰਦਰ ਜੀ, ਲਛਮਣ ਤੇ ਸੀਤਾ ਪਹੁੰਚੇ ਨਾਲ,
ਅਯੋਧਿਆ ’ਚ ਦੀਪਮਾਲਾ ਕੀਤੀ, ਦੇਸੀ ਘੀ ਦੇ ਨਾਲ,
ਆਇਆ ਰੌਸ਼ਨੀ ਦਾ ਤਿਉਹਾਰ।
ਛੇਵੀਂ ਪਾਤਸ਼ਾਹੀ, ਗੁਰੂ ਹਰਿਗੋਬਿੰਦ ਸਿੰਘ ਜੀ,
ਗਵਾਲੀਅਰ ਦੇ ਕਿਲ੍ਹੇ ’ਚ, ਰਿਹਾਅ ਕਰਵਾ,
ਪਹੁੰਚੇ 52 ਰਾਜਿਆਂ ਨਾਲ (ਅੰਮਿ੍ਰਤਸਰ) ਦਰਬਾਰ ਸਾਹਿਬ,
ਫਿਰ ਇਸ ਧਰਤ ਨੂੰ ਦੀਵਿਆਂ ਦੀ ਲੋਅ ਨੇ ਲਿਆ ਰੁਸ਼ਨਾ,
ਆਇਆ ਰੌਸ਼ਨੀ ਦਾ ਤਿਉਹਾਰ।
ਇਸ ਪਵਿੱਤਰ ਤਿਉਹਾਰ ’ਤੇ, ਸਭ ਨੂੰ ਹੁੰਦਾ ਬੜਾ ਚਾਅ,
ਨਵੇਂ-ਨਵੇਂ ਕੱਪੜੇ ਪਾਉਂਦੇ, ਇੱਕ ਦੂਜੇ ਨੂੰ ਤਹੋਫੇ ਦਿੰਦੇ ਬੇਸ਼ੁਮਾਰ,
ਸ਼ਾਮ ਵੇਲੇ ਮਾਂ ਲਕਸ਼ਮੀ ਤੇ ਗਣੇਸ਼ ਦੀ, ਪੂਜਾ ਕਰ ਲੈਂਦੇ ਆਸ਼ਰੀਵਾਦ,
ਰਾਤੀਂ ਆਤਿਸ਼ਬਾਜ਼ੀ ਹੁੰਦੀ,
ਪਟਾਕੇ ਫੁੱਲ ਚੱੜੀਆਂ ਚੱਲਦੀਆਂ, ਜ਼ੋਰਾਂ ਸ਼ੋਰਾਂ ਨਾਲ,
ਆਇਆ ਰੌਸ਼ਨੀ ਦਾ ਤਿਉਹਾਰ।
ਰੱਬਾ ਹਰ ਘਰ, ਖੁਸ਼ੀਆਂ ਖੇੜੇ ਆਵਣ,
ਹਰ ਵਿਹੜੇ ਰੰਗੋਲੀ ਨੇ, ਰੰਗ ਬਿਖੇਰੇ ਹੋਵਣ,
ਬਲਜਿੰਦਰ ਦੀਵੇ ਹਨੇਰੇ, ਦੂਰ ਭਜਾਵੇ,
ਹਰ ਕੋਨਾ ਖੁਸ਼ੀਆਂ ਨਾਲ ਭਰ ਜਾਵੇ,
ਬਰਕਤਾਂ ਦੇ ਲੱਗ ਜਾਣ ਭੰਡਾਰ,
ਆਇਆ ਰੌਸ਼ਨੀ ਦਾ ਤਿਉਹਾਰ,
ਆਇਆ ਰੌਸ਼ਨੀ ਦਾ ਤਿਉਹਾਰ।