-ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਜੇਤੂ ਲਈ 100 ਡਾਲਰ, 60 ਡਾਲਰ ਅਤੇ 40 ਡਾਲਰ ਦੇ ਗਿਫ਼ਟ ਵਾਊਚਰ ਨਿਊਜ਼ੀਲੈਂਡ ਸਿੱਖ ਖੇਡ ਕਮੇਟੀ ਵੱਲੋਂ ਦਿੱਤੇ ਜਾਣਗੇ
ਆਕਲੈਂਡ, 16 ਨਵੰਬਰ (ਕੂਕ ਪੰਜਾਬੀ ਸਮਾਚਾਰ/ਹਰਜਿੰਦਰ ਸਿੰਘ ਬਸਿਆਲਾ) – ਪੰਜਾਬ ਦੇ ਵਿੱਚ ਜਿੱਥੇ ਨਵੰਬਰ ਮਹੀਨੇ ਨੂੰ ‘ਪੰਜਾਬੀ ਮਾਹ’ ਵਜੋਂ ਮਨਾਇਆ ਜਾ ਰਿਹਾ ਹੈ ਉੱਥੇ ਨਿਊਜ਼ੀਲੈਂਡ ਦੇ ਵਿੱਚ 22 ਤੋਂ 28 ਨਵੰਬਰ ਤੱਕ ਦੂਜਾ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਮੀਡੀਆ ਕਰਮੀਆਂ ਤੇ ਪੰਜਾਬੀ ਸੰਸਥਾਵਾਂ ਵੱਲੋਂ ਜਿੱਥੇ ਮੌਜੂਦਾ ਕੋਰੋਨਾ ਨਿਯਮਾਂ ਦੇ ਤਹਿਤ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਤੇ ਇਕ ਡਾਕ ਟਿਕਟ ਰਿਲੀਜ਼ ਕੀਤੀ ਜਾ ਰਹੀ ਹੈ, ਉੱਥੇ ਛੋਟੇ ਬੱਚਿਆਂ ਦੇ ਲਈ ਆਨ ਲਾਈਨ ਰੰਗ ਭਰੋ ਅਤੇ ਚਿੱਤਰਕਾਰੀ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ।
ਪਹਿਲਾ ਮੁਕਾਬਲਾ: ਪੰਜਾਬੀ ਅੱਖਰਾਂ ਦੀ ਵਰਣਮਾਲਾ (ਪੈਂਤੀ) ਦੇ ਵਿੱਚ 5-10 ਸਾਲ ਤੱਕ ਦੇ ਬੱਚੇ ਆਪਣੇ ਹੱਥ ਨਾਲ ਰੰਗ ਭਰ ਕੇ ਅਤੇ ਉਸ ਨੂੰ ਰੰਗਦਾਰ ਸਕੈਨ ਕਰਕੇ ਅੱਗੇ ਲਿਖੀ ਈਮੇਲ ਉੱਤੇ 25 ਨਵੰਬਰ ਤੱਕ ਐਂਟਰੀ ਵਾਸਤੇ ਭੇਜਣਗੇ।
ਦੂਜਾ ਮੁਕਾਬਲਾ: ਇਹ ਮੁਕਾਬਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਗੁਰੂ ਸਾਹਿਬ ਦੀ ਇਕ ਪ੍ਰਚਲਿਤ ਤਸਵੀਰ ਦੇ ਵਿੱਚ ਬੱਚੇ ਹੱਥ ਨਾਲ ਰੰਗ ਭਰ ਕੇ ਉਸ ਨੂੰ ਅਸਲ ਤਸਵੀਰ ਵਾਂਗ ਬਣਾ ਕੇ ਭੇਜਣਗੇ। ਇਸ ਮੁਕਾਬਲੇ ਵਿੱਚ ਵੀ 5-10 ਸਾਲ ਤੱਕ ਦੇ ਬੱਚੇ ਭਾਗ ਲੈ ਸਕਣਗੇ ਅਤੇ ਅੱਗੇ ਲਿਖੀ ਈਮੇਲ ਉੱਤੇ 25 ਨਵੰਬਰ ਤੱਕ ਆਪਣੀ ਐਂਟਰੀ ਭੇਜਣਗੇ।
ਤੀਜਾ ਮੁਕਾਬਲਾ: ਇਹ ਖੁੱਲ੍ਹਾ ਚਿੱਤਰਕਾਰੀ ਮੁਕਾਬਲਾ ਹੈ ਜਿਸ ਦੇ ਵਿੱਚ 10 ਤੋਂ 14 ਸਾਲ ਦੇ ਬੱਚੇ ਭਾਗ ਲੈ ਸਕਦੇ ਹਨ। ਬੱਚੇ ਪੰਜਾਬੀ ਭਾਸ਼ਾ ਦੀ ਤਰਜਮਾਨੀ ਕਰਦਾ ਕੋਈ ਵੀ ਚਿੱਤਰ, ਕਲਾਕ੍ਰਿਤ ਬਣਾ ਕੇ ਮੁਕਾਬਲੇ ਵਿੱਚ ਸ਼ਾਮਿਲ ਹੋ ਸਕਦਾ ਹੈ। ਜੇਤੂ ਬੱਚਿਆਂ ਦੀਆਂ ਤਸਵੀਰਾਂ ਅਤੇ ਖ਼ਬਰਾਂ ਸਾਰੇ ਪੰਜਾਬੀ ਮੀਡੀਆ ਅਦਾਰਿਆਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।
ਇਨਾਮੀ ਰਾਸ਼ੀ: ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਮੇਟੀ ਵੱਲੋਂ ਪਹਿਲੇ ਨੰਬਰ ਉੱਤੇ ਆਉਣ ਵਾਲੇ ਬੱਚੇ ਨੂੰ 100 ਡਾਲਰ, ਦੂਜੇ ਨੂੰ 60 ਡਾਲਰ ਅਤੇ ਤੀਜੇ ਨੰਬਰ ਉੱਤੇ ਆਉਣ ਵਾਲੇ ਬੱਚੇ ਨੂੰ 40 ਡਾਲਰ ਦੇ ਗਿਫ਼ਟ ਵਾਊਚਰ ਦਿੱਤੇ ਜਾਣਗੇ।
ਦਾਖ਼ਲੇ ਲਈ ਈਮੇਲ ਪਤਾ: ਰੰਗ ਭਰਨ ਉਪਰੰਤ ਤਸਵੀਰਾਂ ਅਤੇ ਆਪਣੀ ਚਿੱਤਰਕਾਰੀ ਇਸ ਈਮੇਲ ਪਤੇ ਉੱਤੇ ਭੇਜੋ।
E-mail: punjabiweeknz@gmail.com
ਰੰਗ ਭਰੋ ਮੁਕਾਬਲੇ ਲਈ ਤਿਆਰ ਕੀਤੇ ਪ੍ਰੀ-ਨਿਰਧਾਰਤ ਡਿਜ਼ਾਈਨ ਡਾਊਨਲੋਡ ਕਰਨ ਲਈ ‘ਦੂਜੇ ਪੰਜਾਬੀ ਭਾਸ਼ਾ ਹਫ਼ਤੇ’ ਦੀ ਫੇਸ ਬੁੱਕ ਉੱਤੇ ਜਾਇਆ ਜਾ ਸਕਦਾ ਹੈ।
Home Page ਰੰਗ ਭਰੋ ਅਤੇ ਚਿੱਤਰਕਾਰੀ ਮੁਕਾਬਲਾ, ਦੂਜੇ ਪੰਜਾਬੀ ਭਾਸ਼ਾ ਹਫ਼ਤੇ ਮੌਕੇ ਬੱਚਿਆਂ ਦੇ...