ਹਰੇਕ ਪਿੰਡ ਵਿੱਚ ਜਿੰਨੇ ਗੁਰਦੁਆਰੇ, ਮੰਦਰ ਆਦਿ ਧਾਰਮਿਕ ਸਥਾਨ ਹਨ ਸਾਰੇ ਸ਼ਰਾਬ ਪੀਣ ਨੂੰ ਮਾੜਾ ਕਹਿੰਦੇ ਹਨ, ਹਰੇਕ ਪਿੰਡ ਵਿੱਚ ਕਿੰਨੇ ਗੁਰਸਿੱਖ ਹਨ, ਕਿੰਨੇ ਬਿਆਸ ਵਾਲੇ ਹਨ, ਕਿੰਨੇ ਸਿਰਸੇ ਵਾਲੇ ਹਨ ਸਾਰੇ ਸ਼ਰਾਬ ਪੀਣ ਨੂੰ ਮਾੜਾ ਕਹਿੰਦੇ ਹਨ, ਪਿੰਡ ਵਿੱਚ ਕਿੰਨੀਆਂ ਇਸਤਰੀਆਂ ਹਨ ਜੋ ਸ਼ਰਾਬ ਤੋਂ ਦੁਖੀ ਹਨ ਅਤੇ ਸ਼ਰਾਬ ਪੀਣ ਨੂੰ ਮਾੜਾ ਕਹਿੰਦੀਆਂ ਹਨ, ਕਿੰਨੇ ਲੋਕ ਉਹ ਵੀ ਹਨ ਜੋ ਆਪਣੇ ਘਰ ਸ਼ਰਾਬ ਤਾਂ ਹਰ ਰੋਜ਼ ਪੀਂਦੇ ਹਨ, ਪਰ ਕਿਸੇ ਤੋਂ ਸ਼ਰਾਬ ਲੈ ਕੇ ਪੀਣ ਨੂੰ ਬੇਇੱਜ਼ਤੀ ਮੰਨਦੇ ਹਨ ਭਾਵ ਰੱਜੇ ਪੁੱਜੇ ਹਨ, ਕੁੱਝ ਉਹ ਲੋਕ ਵੀ ਹਨ ਜੋ ਕਿਸੇ ਧਰਮ ਨਾਲ ਵੀ ਨਹੀਂ ਜੁੜੇ, ਕੁੱਝ ਰੱਜੇ ਪੁੱਜੇ ਵੀ ਨਹੀਂ ਹਨ ਪਰ ਸ਼ਰਾਬ ਨਹੀਂ ਪੀਂਦੇ, ਇਸ ਤਰਾਂ ਤਾਂ ਜੇ ਸਾਰਿਆਂ ਦਾ ਜੋੜ ਲਾਈਏ ਫਿਰ ਤਾਂ ਮੁਫ਼ਤ ਦੀ ਸ਼ਰਾਬ ਪੀਣ ਵਾਲੇ ਬਹੁਤ ਥੋੜ੍ਹੇ ਲੋਕ ਨਿਕਲਣਗੇ, ਫਿਰ ਉਹ ਥੋੜ੍ਹੇ ਜਿਹੇ ਲੋਕ ਸਰਪੰਚੀ ਦੀ ਚੋਣ ਦਾ ਪਾਸਾ ਪਲਟਣ ਦੀ ਤਾਕਤ ਕਿਵੇਂ ਰੱਖਦੇ ਹਨ ? ਇਸ ਦਾ ਮਤਲਬ ਕਿ ਪਿੰਡ ਦੇ ਸਾਰੇ ਸਿੱਖ, ਬਿਆਸ ਵਾਲੇ, ਸਿਰਸੇ ਵਾਲੇ ਭਾਵ ਸਾਰੇ ਧਰਮੀ ਅਤੇ ਧਰਮਾਂ ਦੇ ਪ੍ਰਚਾਰਕ ਜਿੰਨਾ ਨੂੰ ਗੱਲਬਾਤ ਵੀ ਕਰਨੀ ਆਉਂਦੀ ਹੈ, ਆਪਣੀ ਗੱਲ ਕਹਿਣ ਲਈ ਪਲੇਟਫ਼ਾਰਮ, ਸਟੇਜਾਂ ਅਤੇ ਧਾਰਮਿਕ ਸਥਾਨ ਵੀ ਹਨ, ਸਾਰੀਆਂ ਇਸਤਰੀਆਂ, ਸਾਰੇ ਰੱਜੇ ਪੁੱਜੇ ਕਹਾਉਣ ਵਾਲੇ, ਜਾਂ ਹੋਰ ਜੋ ਸ਼ਰਾਬ ਨਹੀਂ ਪੀਂਦੇ ਇਹ ਸਾਰੇ ਚੰਗੇ ਲੋਕ ਇਕੱਠੇ ਹੋ ਕੇ ਵੀ ਵੋਟਾਂ ਵਿੱਚ ਸ਼ਰਾਬ ਮੰਗਣ ਵਾਲਿਆਂ ਦੇ ਮੁਕਾਬਲੇ ਜ਼ੀਰੋ ਹਨ, ਫਿਰ ਤਾਂ ਇਹੀ ਕਹਿਣਾ ਪਵੇਗਾ ਕਿ ਇਹਨਾਂ ਸਾਰਿਆਂ ਤੋਂ ਤਾਂ ਥੋੜ੍ਹੇ ਜਿਹੇ ਸ਼ਰਾਬੀ ਹੀ ਵੱਧ ਤਾਕਤ ਰੱਖਦੇ ਹਨ, ਫਿਰ ਤਾਂ ਸਾਰੇ ਪੰਚ ਅਤੇ ਸਰਪੰਚ ਵੀ ਸ਼ਰਾਬੀ ਹੀ ਬਣਨੇ ਚਾਹੀਦੇ ਹਨ, ਬਾਕੀ ਦੇ ਸਾਰਿਆਂ ਨੂੰ ਤਾਂ ਇਕੱਠੇ ਹੋ ਕੇ ਆਤਮਹੱਤਿਆ ਕਰ ਲੈਣੀ ਚਾਹੀਦੀ ਹੈ, ਕਿਉਂਕਿ ਤੁਹਾਡੇ ਸਾਰਿਆਂ ਦਾ ਜਿਊਣ ਦਾ ਵੀ ਕੀ ਫ਼ਾਇਦਾ ਜਦੋਂ ਤੁਸੀਂ ਸਾਰੇ ਚੰਗੇ ਲੋਕ ਇੰਨੀ ਵੀ ਤਾਕਤ ਨਹੀਂ ਰੱਖਦੇ ਕਿ ਤੁਸੀਂ ਸ਼ਰਾਬੀਆਂ ਵਾਂਗ ਇਹ ਕਹਿ ਸਕੋ ਕਿ ਨਸ਼ੇ ਵੰਡਣ ਵਾਲੇ ਨੂੰ ਜਿੱਤਣ ਨਹੀਂ ਦੇਵਾਂਗੇ, ਜਦੋਂ ਕਿ ਸ਼ਰਾਬੀ ਸ਼ਰੇਆਮ ਕਹਿੰਦੇ ਹਨ ਕਿ ਨਸ਼ੇ ਵੰਡਣ ਬਗੈਰ ਕੋਈ ਜਿੱਤ ਨਹੀਂ ਸਕਦਾ, ਮੈਂ ਤਾਂ ਇਹੀ ਕਹਾਂਗਾ ਕਿ ਸਲਾਮ ਹੈ ਸ਼ਰਾਬੀਆਂ ਦੇ ਜਜ਼ਬੇ ਨੂੰ ਅਤੇ ਲਾਹਨਤ ਹੈ ਸਾਡੇ ਸਾਰੇ ਚੰਗੇ ਕਹਾਉਣ ਵਾਲਿਆਂ ਤੇ, ਸਾਡੀ ਸਾਰਿਆਂ ਦੀ ਦੇਣ ਵੀ ਜਾਂ ਲੋੜ ਵੀ ਕੀ ਹੈ ਜਦੋਂ ਅਸੀਂ ਸਾਰੇ ਧਰਮੀ ਅਤੇ ਚੰਗੇ ਬੰਦੇ ਰਲ ਕਿ ਪਿੰਡ ਵਿੱਚ ਇੱਕ ਸਰਪੰਚ ਵੀ ਨਹੀਂ ਚੁਣ ਸਕਦੇ[
ਤਾਰੀਖ਼ 29-09-2024
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖ਼ਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜ਼ਿਲ੍ਹਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫ਼ੋਨ ਨੰਬਰ :- 9417023911
e-mail :- harlajsingh7@gmail.com
Columns ਲਾਹਨਤ ਹੈ ਸਾਰੇ ਚੰਗਿਆਂ ਤੇ, ਸਲਾਮ ਹੈ ਸ਼ਰਾਬੀਆਂ ਨੂੰ – ਹਰਲਾਜ ਸਿੰਘ...