ਲਾਹੌਰ, 10 ਮਾਰਚ (ਡਾ. ਚਰਨਜੀਤ ਸਿੰਘ ਗੁਮਟਾਲਾ) – ਬੀਤੇ ਦਿਨ ਇੱਥੇ ‘ਪੰਜਾਬ ਹਾਊਸ’ ਵਿੱਚ ਦੋਹਾਂ ਪੰਜਾਬਾਂ ਦੀ ‘ਮੁਹੱਬਤਾਂ ਦੀ ਸਾਂਝ’ ਨਾਂ ਹੇਠ ਸ਼ਾਨਦਾਰ ਸਮਾਗਮ ਹੋਇਆ ਜਿਸ ਵਿੱਚ ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ ਤੇ ਤੀਜੇ ਪੰਜਾਬ (ਪਰਵਸੀ ਪੰਜਾਬੀ) ਦੇ ਦਰਜਨਾਂ ਸਾਹਿਤਕਾਰਾਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਕਵੀ ਦਰਬਾਰ ਵੀ ਕੀਤਾ ਗਿਆ। ਇਸ ਕਵੀ ਦਰਬਾਰ ਵਿੱਚ ਬਾਬਾ ਨਜ਼ਮੀ, ਡਾ. ਨਬੀਲਾ ਰਹਿਮਾਨ, ਸਿਮਰਨ ਅਕਸ, ਸ਼ਬਦੀਸ਼, ਅਜ਼ੀਮ ਸ਼ੇਖ਼ਰ, ਬਲਵਿੰਦਰ ਸੰਧੂ, ਅਨੀਤਾ ਸਬਦੀਸ਼, ਤਰਸਪਾਲ ਕੌਰ, ਹਰਵਿੰਦਰ ਸਿੰਘ, ਬਲਵਿੰਦਰ ਸੰਧੂ, ਜਸਵਿੰਦਰ ਰੀਤਾਂ ਯੂ.ਕੇ., ਡਾ. ਗੁਰਦੀਪ ਕੌਰ ਆਦਿ ਨੇ ਆਪਣਾ ਕਲਾਮ ਪੇਸ਼ ਕੀਤਾ। ਸਮਾਗਮ ਦੀ ਸ਼ੁਰੂਆਤ ਨਦੀਮ ਰਜ਼ਾ ਨੇ ਕੀਤੀ। ਇਸ ਸਮਾਗਮ ਵਿਚ ਸਟੇਜ ਸਕੱਤਰ ਦੀ ਸੇਵਾ ਪ੍ਰੋ. ਡਾਕਟਰ ਕਲਿਆਣ ਸਿੰਘ ਕਲਿਆਣ ਨੇ ਬਖ਼ੂਬੀ ਨਿਭਾਈ। ਸਮਾਗਮ ਦੀ ਪ੍ਰਧਾਨਗੀ ਇਅਿਲਾਸ ਘੁੰਮਣ ਨੇ ਕੀਤੀ।
ਮੁਖ ਮਹਿਮਾਨਾਂ ਵਿੱਚ ਪ੍ਰੋ. ਸਤਵੰਤ ਕੌਰ (ਸਕੱਤਰ ਜਨਰਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ), ਡਾ. ਹਰਜਿੰਦਰ ਸਿੰਘ ਦਿਲਗੀਰ ਨਾਰਵੇ, ਡਾ. ਚਰਨਜੀਤ ਸਿੰਘ ਗੁਮਟਾਲਾ ਯੂ.ਐੱਸ. ਏ, ਡਾ. ਰਤਨ ਸਿੰਘ ਢਿੱਲੋਂ ਹਰਿਆਣਾ (ਭਾਰਤ) ਆਦਿ ਵੀ ਸ਼ਾਮਿਲ ਸਨ। ਸਮਾਗਮ ਤੋਂ ਮਗਰੋਂ ਮੁਦੱਸਰ ਇਕਬਾਲ ਬੱਟ ਚੇਅਰਮੈਨ ਪੰਜਾਬੀ ਮੀਡੀਆ ਗਰੁੱਪ ਵੱਲੋਂ ਸ਼ਾਨਦਾਰ ਡਿਨਰ ਦਾ ਪ੍ਰਬੰਧ ਕੀਤਾ ਹੋਇਆ ਸੀ।
Home Page ਲਾਹੌਰ ‘ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਦਾ ਸ਼ਾਨਦਾਰ ਇਕੱਠ