ਲੱਖਾਂ ਲੋਕ ਬਿਨਾਂ ਬਿਜਲੀ ਰਹਿਣ ਲਈ ਮਜਬੂਰ
ਕੈਲੀਫੋਰਨੀਆ 31 ਅਗਸਤ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਲੁਜੀਆਨਾ ਰਾਜ ਵਿਚ ਆਏ ਲਾਰਾ ਸਮੁੰਦਰੀ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਬਿਜਲੀ ਦੀ ਸਪਲਾਈ ਠੱਪ ਪਈ ਹੈ ਜਿਸ ਨੂੰ ਠੀਕ ਕਰਨ ਲਈ ਕਾਫ਼ੀ ਸਮਾਂ ਲੱਗ ਸਕਦਾ ਹੈ। ਲੁਜੀਆਨਾ ਸਿਹਤ ਵਿਭਾਗ ਅਨੁਸਾਰ ਇਕ 57 ਸਾਲਾ ਵਿਅਕਤੀ ਦੀ ਛੱਤ ਤੋਂ ਡਿੱਗਣ ਕਾਰਨ ਸਿਰ ਵਿੱਚ ਲੱਗੀ ਸੱਟ ਕਾਰਨ ਮੌਤ ਹੋ ਗਈ। ਇੱਕ ਹੋਰ ਵਿਅਕਤੀ ਜ਼ਹਿਰੀਲੀ ਗੈੱਸ ਚੜ ਜਾਣ ਕਾਰਨ ਮਾਰਿਆ ਗਿਆ। ਤੂਫ਼ਾਨ ਨਾਲ ਹੁਣ ਤੱਕ 14 ਮੌਤਾਂ ਹੋ ਚੁੱਕੀਆਂ ਹਨ। 3,50,000 ਲੋਕ ਬਿਜਲੀ ਤੋਂ ਬਿਨਾਂ ਸਮਾਂ ਕੱਟਣ ਲਈ ਮਜਬੂਰ ਹਨ ਤੇ ਜਦ ਕਿ 87 ਪਾਣੀ ਸਪਲਾਈ ਸਿਸਟਮ ਬੰਦ ਹਨ ਜੋ 1,50,000 ਤੋਂ ਵਧ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਂਦੇ ਹਨ। ਰਾਸ਼ਟਰਪਤੀ ਟਰੰਪ ਤੂਫ਼ਾਨ ਨੂੰ ਕੁਦਰਤੀ ਆਫ਼ਤ ਐਲਾਨ ਚੁੱਕੇ ਹਨ ਜਿਸ ਤਹਿਤ ਪ੍ਰਭਾਵਿਤ ਖੇਤਰਾਂ ਨੂੰ ਸੰਘੀ ਫ਼ੰਡ ਦਿੱਤੇ ਜਾਣਗੇ। ਪ੍ਰਭਾਵਿਤ ਖੇਤਰਾਂ ਨੂੰ ਕਿਹਾ ਗਿਆ ਹੈ ਕਿ ਉਹ ਫ਼ੰਡ ਲੈਣ ਲਈ ਦਰਖਾਸਤਾਂ ਦੇ ਸਕਦੇ ਹਨ।
Home Page ਲੁਜੀਆਨਾ ਰਾਜ ਵਿੱਚ ਸਮੁੰਦਰੀ ਤੂਫ਼ਾਨ ਨੇ ਮਚਾਈ ਤਬਾਹੀ, 14 ਮੌਤਾਂ