ਆਕਲੈਂਡ, 26 ਅਪ੍ਰੈਲ – ਟ੍ਰੇਡ ਮੀ ਦੇ ਅਨੁਸਾਰ, ਵਧਦੀ ਮਹਿੰਗਾਈ ਨੇ ਰਿਹਾਇਸ਼ੀ ਕਿਰਾਇਆ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਮਾਰਚ ਵਿੱਚ ਰਾਸ਼ਟਰੀ ਔਸਤ ਹਫ਼ਤਾਵਾਰੀ ਕਿਰਾਇਆ 7% ਸਾਲਾਨਾ ਵੱਧ ਕੇ $575 ਪ੍ਰਤੀ ਹਫ਼ਤੇ ਹੋ ਗਿਆ ਹੈ। ਇਹ ਰਿਜ਼ਰਵ ਬੈਂਕ ਦੁਆਰਾ ਪਿਛਲੇ ਹਫ਼ਤੇ ਰਿਪੋਰਟ ਕੀਤੀ ਗਈ ਪਹਿਲੀ ਤਿਮਾਹੀ ਵਿੱਚ ਰਿਕਾਰਡ-ਉੱਚ ਸਾਲਾਨਾ ਮਹਿੰਗਾਈ ਵਾਧੇ ਨਾਲ ਮੇਲ ਖਾਂਦਾ ਹੈ।
ਟਰੇਡ ਮੀ ਪ੍ਰਾਪਰਟੀ ਸੇਲਜ਼ ਡਾਇਰੈਕਟਰ ਗੈਵਿਨ ਲੋਇਡ ਨੇ ਕਿਹਾ ਕਿ ਇਹ ਕਿਰਾਏਦਾਰਾਂ ਲਈ ਮਾੜੀ ਖ਼ਬਰ ਹੋਵੇਗੀ, ਜੋ ਪਹਿਲਾਂ ਹੀ ਮਹਿੰਗਾਈ ਦੇ ਪ੍ਰਭਾਵ ਨੂੰ ਮਹਿਸੂਸ ਕਰ ਰਹੇ ਹਨ, ਪਹਿਲੀ ਤਿਮਾਹੀ ਵਿੱਚ 31 ਮਾਰਚ ਤੱਕ 6.9% ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕਿਰਾਏਦਾਰ ਬਣਨਾ ਆਸਾਨ ਨਹੀਂ ਹੈ, ਕਿਉਂਕਿ ਕੀਵੀਆਂ ਨੂੰ ਘਰ ਦੀਆਂ ਲਾਗਤਾਂ ਸਮੇਤ, ਰੋਜ਼ਾਨਾ ਦੀਆਂ ਚੀਜ਼ਾਂ ਲਈ ਕਾਫ਼ੀ ਜ਼ਿਆਦਾ ਖ਼ਰਚ ਕਰਨਾ ਪੈਂਦਾ ਹੈ।
ਬੇਅ ਆਫ਼ ਪਲੇਨਟੀ ਵਿੱਚ ਔਸਤਨ ਪ੍ਰਤੀ ਹਫ਼ਤਾਵਾਰੀ ਕਿਰਾਏ ਵਿੱਚ ਪਹਿਲੀ ਵਾਰ ਰਿਕਾਰਡ 9% ਦੇ ਸਾਲਾਨਾ ਵਾਧੇ ਨਾਲ $600 ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮਾਨਵਾਤੂ/ਵਾਂਗਾਨੁਈ ਪ੍ਰਤੀ ਹਫ਼ਤਾਵਾਰੀ ਕਿਰਾਇਆ ਵੀ ਪਹਿਲੀ ਵਾਰ $500 ਦੇ ਨਵੇਂ ਬਰੈਕਟ ਵਿੱਚ ਆ ਗਿਆ ਹੈ ਜੋ ਕਿ 14% ਸਾਲਾਨਾ ਕਿਰਾਏ ਵਿੱਚ ਵਾਧਾ ਦਰਸਾਉਂਦਾ ਹੈ। ਵਾਇਕਾਟੋ ਵਿੱਚ ਔਸਤ ਹਫ਼ਤਾਵਾਰੀ ਕਿਰਾਇਆ $520 ਤੱਕ ਪਹੁੰਚ ਗਿਆ, ਸਾਲਾਨਾ 7% ਵੱਧ ਹੈ।
ਪ੍ਰਤੀ ਹਫ਼ਤਾਵਾਰੀ ਕਿਰਾਏ ਵਿੱਚ ਸਭ ਤੋਂ ਵੱਡਾ ਵਾਧਾ ਤਾਰਾਨਾਕੀ ਖੇਤਰ ਵਿੱਚ ਹੈ, ਜੋ ਸਾਲਾਨਾ 18% ਵੱਧ ਕੇ $530 ਹਫ਼ਤਾ ਹੋ ਗਿਆ। ਆਕਲੈਂਡ ਦਾ ਕਿਰਾਇਆ ਮਾਰਚ ਵਿੱਚ ਸਲਾਨਾ 3% ਵਧ ਕੇ $610 ਪ੍ਰਤੀ ਹਫ਼ਤਾ ਹੋ ਗਿਆ, ਜੋ ਕਿ ਜਨਵਰੀ ਵਿੱਚ ਰਿਕਾਰਡ ਕੀਤੇ ਗਏ ਪਿਛਲੇ ਰਿਕਾਰਡ-ਉੱਚ ਦੇ ਨਾਲ ਮੇਲ ਖਾਂਦਾ ਹੈ। ਸਭ ਤੋਂ ਮਹਿੰਗੇ ਖੇਤਰ ਨੌਰਥ ਸ਼ੋਰ ਸਿਟੀ, ਰੋਡਨੀ ਅਤੇ ਪਾਪਾਕੁਰਾ ਸਨ, ਜਿਨ੍ਹਾਂ ਦਾ ਔਸਤਨ ਹਫ਼ਤਾਵਾਰੀ ਕਿਰਾਇਆ $650 ਸੀ। ਮਾਰਚ ਵਿੱਚ ਆਕਲੈਂਡ ਖੇਤਰ ‘ਚ ਮੰਗ ਵਿੱਚ ਸਾਲ ਦਰ ਸਾਲ ਦੇ ਹਿਸਾਬ ਨਾਲ 13% ਗਿਰਾਵਟ ਆਈ ਹੈ, ਜਦੋਂ ਕਿ ਸਪਲਾਈ ਵਿੱਚ 2% ਦਾ ਵਾਧਾ ਹੋਇਆ ਹੈ।
Business ਵਧਦੀ ਮਹਿੰਗਾਈ ਦੀ ਰਿਹਾਇਸ਼ੀ ਕਿਰਾਇਆਂ ‘ਤੇ ਮਾਰ