ਬੁਲਾਵਾਓ, 2 ਜੁਲਾਈ – ਸ੍ਰੀਲੰਕਾ ਨੇ ਕੁਆਲੀਫਾਇਰ ਦੇ ਸੁਪਰ ਸਿਕਸ ਗੇੜ ਵਿੱਚ ਜ਼ਿੰਬਾਬਵੇ ਨੂੰ 9 ਵਿਕਟਾਂ ਨਾਲ ਹਰਾ ਕੇ ਭਾਰਤ ਵਿੱਚ 5 ਅਕਤੂਬਰ ਤੋਂ ਹੋਣ ਵਾਲੇ ਆਈਸੀਸੀ ਵਨਡੇ ਕ੍ਰਿਕਟ ਵਰਲਡ ਕੱਪ ਵਿੱਚ ਥਾਂ ਪੱਕੀ ਕਰ ਲਈ ਹੈ। ਮਹੀਸ਼ ਤੀਕਸ਼ਣਾ ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਜ਼ਿੰਬਾਬਵੇ ਦੇ ਬੱਲੇਬਾਜ਼ ਟਿਕ ਨਹੀਂ ਸਕੇ। ਪੂਰੀ ਟੀਮ 32.2 ਓਵਰਾਂ ਵਿੱਚ 165 ਦੌੜਾਂ ’ਤੇ ਆਊਟ ਹੋ ਗਈ। ਤੀਕਸ਼ਣਾ ਨੇ 25 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਤੋਂ ਬਾਅਦ ਪਥਮ ਨਿਸ਼ੰਕਾ ਦੀ ਨਾਬਾਦ 101 ਦੌੜਾਂ ਦੀ ਪਾਰੀ ਦੀ ਬਦੌਲਤ ਸ੍ਰੀਲੰਕਾ ਨੇ ਜਿੱਤ ਦਰਜ ਕੀਤੀ। ਉਸ ਨੇ ਇਹ ਟੀਚਾ 33.1 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ ਹਾਸਲ ਕੀਤਾ। ਇਸ ਜਿੱਤ ਨਾਲ ਸ੍ਰੀਲੰਕਾ ਦੇ 8 ਅੰਕ ਹੋ ਗਏ ਹਨ। ਟੀਮ ਨੇ ਚੋਟੀ ਦੇ ਦੋ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ, ਜਦੋਂ ਕਿ ਉਸ ਦਾ ਇੱਕ ਮੈਚ ਰਹਿੰਦਾ ਹੈ।
Cricket ਵਨਡੇ ਕ੍ਰਿਕਟ ਵਰਲਡ ਕੱਪ 2023: ਸ੍ਰੀਲੰਕਾ ਨੇ ਵਨਡੇ ਕ੍ਰਿਕਟ ਵਰਲਡ ਕੱਪ ਵਿੱਚ...