ਮੈਨਚੇਸਟਰ, 9 ਜੁਲਾਈ – ਭਾਰਤ ਅਤੇ ਨਿਊਜ਼ੀਲੈਂਡ ਦੇ ਵਿੱਚ 9 ਜੁਲਾਈ ਦਿਨ ਮੰਗਲਵਾਰ ਨੂੰ ਹੋਣ ਵਾਲੇ ਵਰਲਡ ਕੱਪ 2019 ਦੇ ਸੈਮੀ-ਫਾਈਨਲ ਮੈਚ ‘ਚ ਮੌਸਮ ਉੱਤੇ ਵੀ ਨਜ਼ਰਾਂ ਰਹਿਣਗੀਆਂ।
ਮੈਨਚੇਸਟਰ ਦੇ ਓਲਡ ਟਰੈਫਰਡ ਵਿੱਚ ਇਸ ਮੈਚ ਤੋਂ ਪਹਿਲਾਂ ਮੀਂਹ ਦਾ ਖ਼ਦਸ਼ਾ ਜਤਾਇਆ ਗਈ ਹੈ, ਹਾਲਾਂਕਿ ਮੈਚ ਦੇ ਪੂਰੇ ਹੋਣ ਦੀ ਸੰਭਾਵਨਾ ਹੈ ਪਰ ਖ਼ਰਾਬ ਮੌਸਮ ਦੇ ਚਲਦੇ ਕੁੱਝ ਸਮੇਂ ਦੀ ਦੇਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਸਵੇਰੇ ਮੀਂਹ ਦਾ ਖ਼ਦਸ਼ਾ ਹੈ ਪਰ ਦੁਪਹਿਰ ਵਿੱਚ ਧੁੱਪ ਨਿਕਲੇਗੀ। ਮੌਸਮ ਵਿਭਾਗ ਦੇ ਮੁਤਾਬਿਕ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਹੋਣ ਵਾਲੇ ਮੈਚ ਵਿੱਚ ਖ਼ਰਾਬ ਮੌਸਮ ਦੇ ਚਲਦੇ ਕੁੱਝ ਦੇਰੀ ਹੋ ਸਕਦੀ ਹੈ। ਸਵੇਰੇ ਮੀਂਹ ਦਾ ਖ਼ਦਸ਼ਾ ਹੈ। ਇਸ ਦੇ ਇਲਾਵਾ ਰੁਕ-ਰੁਕ ਕੇ ਬੂੰਦਾ-ਬਾਂਦੀ ਵੀ ਹੋ ਸਕਦੀ ਹੈ।
ਮੌਸਮ ਵਿਭਾਗ ਦੇ ਮੁਤਾਬਿਕ ਓਲਡ ਟਰੈਫਰਡ ਵਿੱਚ ਦੁਪਹਿਰ ਨੂੰ ਧੁੱਪ ਨਿਕਲੇਗੀ। ਉਮੀਦ ਹੈ ਕਿ ਮੈਚ ਪੂਰਾ ਹੋਵੇਗਾ ਪਰ ਕੁੱਝ ਦੇਰੀ ਹੋ ਸਕਦੀ ਹੈ ਅਤੇ ਵਿੱਚ ਵਿੱਚ ਵੀ ਮੀਂਹ ਰੁਕਾਵਟ ਪਾ ਸਕਦਾ ਹੈ। ਇਸ ਦੇ ਇਲਾਵਾ ਹੁਮਸ ਵੀ ਰਹੇਗੀ। ਜੇਕਰ ਮੌਸਮ ਜ਼ਿਆਦਾ ਗਰਮ ਨਹੀਂ ਰਹਿੰਦਾ ਹੈ ਤਾਂ ਗੇਂਦ ਸਵਿੰਗ ਹੋਵੇਗੀ।
ਦੱਸ ਦੇਈਏ ਕਿ ਮੈਨਚੇਸਟਰ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵਰਲਡ ਕੱਪ ਦਾ ਲੀਗ ਮੈਚ ਖੇਡਿਆ ਗਿਆ ਸੀ। 16 ਜੂਨ ਨੂੰ ਖੇਡੇ ਗਏ ਇਸ ਮੈਚ ਵਿੱਚ ਮੀਂਹ ਨੇ ਖ਼ਲਲ ਪਾਇਆ ਸੀ। ਹਾਲਾਂਕਿ ਭਾਰਤ ਨੇ ਡਕਵਰਥ ਲੁਇਸ ਨਿਯਮ ਦੇ ਤਹਿਤ ਇਸ ਮੈਚ ਨੂੰ 89 ਦੌੜਾਂ ਨਾਲ ਜਿੱਤਿਆ ਸੀ। ਭਾਰਤ ਅਤੇ ਨਿਊਜ਼ੀਲੈਂਡ ਦੇ ਵਿੱਚ ਲੀਗ ਪੜਾਅ ਦਾ ਮੁਕਾਬਲਾ ਨਾਟਿੰਗਮ ਵਿੱਚ ਮੀਂਹ ਦੇ ਕਾਰਣ ਬਿਨਾਂ ਕੋਈ ਗੇਂਦ ਸੁੱਟੇ ਰੱਦ ਹੋ ਗਿਆ ਸੀ ਤੇ ਦੋਵਾਂ ਟੀਮਾਂ ਨੂੰ 1-1 ਅੰਕ ਦਿੱਤਾ ਗਿਆ ਸੀ।
ਭਾਰਤ ਨੇ ਲੀਗ ਪੜਾਅ ਵਿੱਚ 9 ਵਿੱਚੋਂ 7 ਮੈਚ ਜਿੱਤੇ, 1 ਹਾਰਿਆ ਅਤੇ 1 ਮੈਚ (ਭਾਰਤ-ਨਿਊਜ਼ੀਲੈਂਡ) ਮੀਂਹ ਦੇ ਕਾਰਨ ਰੱਦ ਹੋ ਗਿਆ ਸੀ। ਪੁਆਇੰਟਸ ਟੇਬਲ ਵਿੱਚ ਟੀਮ ਇੰਡੀਆ 15 ਅੰਕਾਂ ਦੇ ਨਾਲ ਟਾਪ ਉੱਤੇ ਰਹੀ, ਜਦੋਂ ਕਿ ਬਲੈਕ ਕੈਪ 11 ਅੰਕਾਂ ਦੇ ਨਾਲ ਚੌਥੇ ਸਥਾਨ ਉੱਤੇ ਰਹੀ। ਨਿਊਜ਼ੀਲੈਂਡ ਨੇ 9 ਵਿੱਚੋਂ 5 ਮੈਚ ਜਿੱਤੇ, 3 ਹਾਰਿਆ ਅਤੇ 1 ਮੈਚ (ਭਾਰਤ-ਨਿਊਜ਼ੀਲੈਂਡ) ਮੀਂਹ ਦੇ ਕਾਰਨ ਰੱਦ ਹੋ ਗਿਆ ਸੀ।
Home Page ਵਰਲਡ ਕੱਪ 2019 : ਨਿਊਜ਼ੀਲੈਂਡ ਤੇ ਭਾਰਤ ਵਿਚਾਲੇ ਪਹਿਲਾ ਸੈਮੀ-ਫਾਈਨਲ, ਮੀਂਹ ਦੀ...