ਲੰਡਨ, 11 ਜੂਨ – ਇੱਥੇ ਆਸਟਰੇਲੀਆ ਨੇ ਆਈਸੀਸੀ ਵਰਲਡ ਟੈੱਸਟ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੂੰ 209 ਦੌੜਾਂ ਨਾਲ ਹਰਾ ਕੇ ਟੈੱਸਟ ਚੈਂਪੀਅਨ ਬਣ ਗਿਆ। ਕ੍ਰਿਕਟ ਦੀ ਇਸ ਵੰਨਗੀ ਵਿੱਚ ਆਸਟਰੇਲੀਆ ਦਾ ਇਹ ਪਹਿਲਾ ਖ਼ਿਤਾਬ ਹੈ। ਭਾਰਤ ਦੀ ਡਬਲਿਊਟੀਸੀ ਫਾਈਨਲ ਵਿੱਚ ਇਹ ਲਗਾਤਾਰ ਦੂਜੀ ਹਾਰ ਹੈ। ਸਾਲ 2021 ਵਿੱਚ ਟੈੱਸਟ ਚੈਂਪੀਅਨਸ਼ਿਪ ਦੇ ਪਲੇਠੇ ਸੰਸਕਰਨ ਵਿੱਚ ਭਾਰਤ ਨੂੰ ਨਿਊਜ਼ੀਲੈਂਡ ਕੋਲੋਂ ਹਾਰ ਮਿਲੀ ਸੀ।
ਆਈਸੀਸੀ ਵਰਲਡ ਟੈੱਸਟ ਚੈਂਪੀਅਨਸ਼ਿਪ ਦੇ ਖ਼ਿਤਾਬੀ ਮੁਕਾਬਲੇ ਦੇ ਪੰਜਵੇਂ ਤੇ ਆਖਰੀ ਦਿਨ ਆਸਟਰੇਲੀਆ ਵੱਲੋਂ ਜਿੱਤ ਲਈ ਦਿੱਤੇ 444 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਦੂਜੀ ਪਾਰੀ 63.3 ਓਵਰਾਂ ਵਿੱਚ 234 ਦੌੜਾਂ ’ਤੇ ਸਿਮਟ ਗਈ। ਭਾਰਤ ਨੇ ਅੱਜ ਦਿਨ ਦੀ ਸ਼ੁਰੂਆਤ 164/3 ਦੇ ਸਕੋਰ ਤੋਂ ਕੀਤੀ ਸੀ। ਵਿਰਾਟ ਕੋਹਲੀ (49), ਅਜਿੰਕਿਆ ਰਹਾਣੇ (43) ਤੇ ਰਵਿੰਦਰ ਜਡੇਜਾ (0) ਦੇ ਆਊਟ ਹੁੰਦੇ ਹੀ ਭਾਰਤੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈ। ਆਸਟਰੇਲੀਆ ਲਈ ਸਕੌਟ ਬੋਲੈਂਡ ਨੇ 46 ਦੌੜਾਂ ਬਦਲੇ 3 ਜਦੋਂਕਿ ਨਾਥਨ ਲਾਇਨ ਨੇ 41 ਦੌੜਾਂ ਬਦਲੇ 4 ਵਿਕਟ ਲਏ।
Cricket ਵਰਲਡ ਟੈੱਸਟ ਚੈਂਪੀਅਨਸ਼ਿਪ 2023: ਆਸਟਰੇਲੀਆ ਵਰਲਡ ਟੈੱਸਟ ਚੈਂਪੀਅਨ ਬਣਿਆ, ਖ਼ਿਤਾਬੀ ਮੁਕਾਬਲੇ ਵਿੱਚ...