ਸ. ਜਰਨੈਲ ਸਿੰਘ ਰਾਹੋਂ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ
ਹੈਮਿਲਟਨ, 22 ਜੂਨ (ਹਰਜਿੰਦਰ ਸਿੰਘ ਬਸਿਆਲਾ/ਕੂਕ ਪੰਜਾਬੀ ਸਮਾਚਾਰ) – ਵਾਇਕਾਟੋ ਸ਼ਹੀਦੇ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ ਦਾ 21 ਜੂਨ ਨੂੰ ਸਲਾਨਾ ਇਜਲਾਸ ਬੁਲਾਇਆ ਗਿਆ। ਜਿਸ ਦੇ ਵਿੱਚ ਅਪ੍ਰੈਲ 2019 ਤੋਂ ਮਾਰਚ 2020 ਤੱਕ ਦੇ ਵਿੱਤੀ ਸਾਲ ਦੀਆਂ ਸਰਗਰਮੀਆਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਪਿਛਲੇ ਸਾਲ ਦੌਰਾਨ ਕੀਤੇ ਗਏ ਕਾਰਜ ਜਿਨ੍ਹਾਂ ਵਿੱਚ ਦਸਤਾਰ ਸਿਖਲਾਈ ਕੈਂਪ, ਸਿਟੀ ਕੌਂਸਲ ਨਾਲ ਮਿਲ ਕੇ ਬੂਟੇ ਲਾਉਣੇ, ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸਮਾਗਮ, ਦੋ ਵਾਰ ਖ਼ੂਨਦਾਨ ਕੈਂਪ, ਗਿੱਧੇ-ਭੰਗੜੇ ਦੀਆ ਫ੍ਰੀ ਕਲਾਸਾਂ (ਹਰ ਬੁੱਧਵਾਰ), ਬੱਚਿਆ ਨੂੰ ਫ੍ਰੀ ਹਾਕੀ ਦੀ ਟਰੇਨਿੰਗ, ਪਹਿਲਾ ਕ੍ਰਿਕਟ ਅਤੇ ਬੱਚਿਆਂ ਦਾ ਹਾਕੀ ਟੂਰਨਾਮੈਂਟ, ਚੌਥਾ ਫੈਮਲੀ ਸਪੋਰਟਸ ਟੂਰਨਾਮੈਂਟ, ਇੰਡੀਆ ਵਿੱਚ ਧਾਰਾ 371 ਖ਼ਤਮ ਕਰਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਹੋਰ ਅਨੇਕਾਂ ਕਾਰਜਾਂ ਦੀ ਸਫਲਤਾ ਉੱਤੇ ਸਾਰੇ ਟਰੱਸਟੀ ਮੈਂਬਰਜ਼ ਵੱਲੋਂ ਤਸੱਲੀ ਦਾ ਪ੍ਰਗਟਾਅ ਕੀਤਾ ਗਿਆ। ਮੈਂਬਰਾਂ ਦੇ ਸਹਿਯੋਗ ਨਾਲ ਸੁਖਜੀਤ ਰੱਤੂ, ਜਰਨੈਲ ਸਿੰਘ ਰਾਹੋਂ ਅਤੇ ਰਵਿੰਦਰ ਸਿੰਘ ਪੁਆਰ ਨੇ ਇਨ੍ਹਾਂ ਕਾਰਜਾਂ ਵਿੱਚ ਵਧੀਆ ਭੂਮਿਕਾ ਨਿਭਾਈ ਸੀ, ਜਿਸ ਕਰਕੇ ਟਰੱਸਟ ਨੇ ਇਨ੍ਹਾਂ ਦਾ ਵਿਸ਼ੇਸ਼ ਜ਼ਿਕਰ ਕੀਤਾ।
ਸਲਾਨਾ ਇਜਲਾਸ ਵਿੱਚ ਨਵੀਂ ਕਮੇਟੀ ਦੀ ਚੋਣ ਸਰਬ ਸੰਮਤੀ ਦੇ ਨਾਲ ਕਰ ਲਈ ਗਈ। ਨਵੀਂ ਕਮੇਟੀ ਦੇ ਵਿੱਚ ਸ. ਜਰਨੈਲ ਸਿੰਘ ਰਾਹੋਂ ਨੂੰ ਪ੍ਰਧਾਨ, ਕਮਲਜੀਤ ਕੋਰ ਸੰਘੇੜਾ ਨੂੰ ਉਪ-ਪ੍ਰਧਾਨ, ਵਰਿੰਦਰ ਸਿੰਘ ਸਿੱਧੂ ਨੂੰ ਸਕੱਤਰ ਅਤੇ ਗੁਰਵਿੰਦਰ ਸਿੰਘ ਬੁੱਟਰ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਮੌਕੇ ਟਰੱਸਟ ਮੈਂਬਰ ਰਵਿੰਦਰ ਸਿੰਘ ਪੁਆਰ, ਹਰਪ੍ਰੀਤ ਕੋਰ, ਖ਼ੁਸ਼ਮੀਤ ਕੋਰ ਸਿੱਧੂ, ਸੁਖਜੀਤ ਰੱਤੂ, ਗੁਰਦੀਪ ਕੋਰ, ਰਾਜਵੀਰ ਸਿੰਘ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਲੌਕਡਾਉਨ ਦੌਰਾਨ ਵੀ ਟਰੱਸਟ ਵੱਲੋਂ ਲੋੜਵੰਦਾਂ ਨੂੰ ਫ੍ਰੀ ਫੂਡ ਬੈਗ ਵੰਡੇ ਗਏ ਸਨ।
Home Page ਵਾਇਕਾਟੋ ਸ਼ਹੀਦੇ-ਆਜ਼ਮ-ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ ਦਾ ਸਲਾਨਾ ਇਜਲਾਸ ਤੇ...