ਹਰ ਮਾਪੇ ਆਪਣੇ ਬੱਚੇ ਨੂੰ ਪੂਰੀ ਸਮਰੱਥਾ ਤੱਕ ਪਹੁੰਚਿਆ ਵੇਖਣਾ ਚਾਹੁੰਦੇ ਹਨ ਅਤੇ ਸਾਨੂੰ ਪਤਾ ਹੈ ਕਿ ਸਿਖਿਆ ਸਫਲਤਾ ਦੀ ਕੂੰਜੀ ਹੈ।
ਇਸ ਵਾਸਤੇ ਨੈਸ਼ਨਲ ਸਕੂਲੀ ਵਿਦਿਆਰਥੀਆਂ ਦੀ ਪ੍ਰਾਪਤੀ ਨੂੰ ਵਧਾਉਣ ਲਈ 359 ਮਿਲੀਅਨ ਡਾਲਰ ਅਗਲੇ ਚਾਰ ਸਾਲਾਂ ਲਈ ਨਿਵੇਸ਼ ਕਰ ਰਹੀ ਹੈ। ਅੰਤਰਰਾਸ਼ਟਰੀ ਸਬੂਤ ਅਤੇ ਨਿਊਜ਼ੀਲੈਂਡ ਦੀ ਖੋਜ ਸਾਫ਼ ਦੱਸਦੀ ਹੈ ਕਿ ਪੜ੍ਹਾਈ ਵਿੱਚ ਕੁਆਲਿਟੀ ਬੱਚਿਆਂ ਦੀ ਸਿਖਿਆ ਸਮਰਥਾ ਨੂੰ ਵਧਾਉਣ ਲਈ ਬਹੁਤ ਜ਼ਰੂਰੀ ਹੈ। ਅਗਲਾ ਵੱਡਾ ਪ੍ਰਭਾਵ ਸਕੂਲ ਦੀ ਅਗਵਾਈ (ਲੀਡਰਸ਼ਿਪ) ਦਾ ਹੈ।
ਮੌਜੂਦਾ ਸਿਸਟਮ ਆਪਣੇ ਕੈਰੀਅਰ ਦੇ ਤਕਨੀਕੀ ਕਰਨ ਲਈ ਕਲਾਸ ਰੂਮ ਦੇ ਬਾਹਰ ਜਾਣ ਲਈ ਅਧਿਆਪਕ ਦੀ ਅਗਵਾਈ ਕਰਦਾ ਹੈ। ਇਸ ਦਾ ਮਤਲਬ ਸਾਡੇ ਬੱਚੇ ਵਧੀਆ ਸਿੱਖਣ ਦਾ ਮੌਕਾ ਗੁਆ ਸਕਦੇ ਹਨ।
ਇਸ ਲਈ ਅਸੀਂ ਆਪਣੇ ਸਕੂਲਾਂ ਵਿੱਚ ਚਾਰ ਨਵੇਂ ਸਿੱਖਿਅਕਾਂ ਅਤੇ ਲੀਡਰਸ਼ਿਪ ਦੇ ਨਿਯਮ……… ਦੀ ਸ਼ੁਰੂਆਤ ਕਰ ਰਹੇ ਹਾਂ। ਜਿਸ ਵਿੱਚ ਕਾਰਜਕਾਰੀ ਪ੍ਰਿੰਸੀਪਲ, ਮਾਹਿਰ ਅਧਿਆਪਕ, ਲੀਡ ਅਧਿਆਪਕ ਅਤੇ ਪ੍ਰਿੰਸੀਪਲਾਂ ਨੂੰ ਬਦਲ ਸਕਦੇ ਹਾਂ।।
ਇਹ ਨੈਸ਼ਨਲ ਦੇ ਪੜ੍ਹਾਈ (ਐਜੂਕੇਸ਼ਨ) ਪਲਾਨ ਦਾ ਅਗਲਾ ਕਦਮ ਹੈ। ਜਦੋਂ ਦੇ ਅਸੀਂ ਸਰਕਾਰ ਵਿੱਚ ਆਏ ਹਾਂ ਅਸੀਂ ‘ਨੈਸ਼ਨਲ ਸਟੈਂਡਰਡਸ’ ਨੂੰ ਪੇਸ਼ ਕੀਤਾ ਹੈ ਤਾਂ ਕਿ ਮਾਪੇ, ਅਧਿਆਪਕ ਅਤੇ ਪ੍ਰਿੰਸੀਪਲ ਇਹ ਜਾਣ ਸਕਣ ਦੀ ਵਿਦਿਆਰਥੀ ਸਕੂਲ ਵਿੱਚ ਕੀ ਕਰ ਰਹੇ ਹਨ। ਅਸੀਂ ਨਵੇਂ ਤੇ ਵਧੀਆ ਸਕੂਲ ਬਣਾ ਰਹੇ ਹਾਂ ਤੇ ਬਣਾਉਂਦੇ ਰਹਾਂਗੇ। ਅਸੀਂ ਸਿਖਿਆ ਸਿਸਟਮ ‘ਤੇ ਅੱਗੇ ਨਾਲੋਂ ਵੀ ਵੱਧ ਧਨ ਖ਼ਰਚ ਕਰਾਂਗੇ।
ਇਸ ਨਵੀਂ ਸਿਖਿਆ ਅਤੇ ਲੀਡਰਸ਼ਿਪ ਦੀ ਭੂਮਿਕਾ ਸ਼ਾਨਦਾਰ ਅਧਿਆਪਕ ਅਤੇ ਪ੍ਰਿੰਸੀਪਲ ਨੂੰ ਪਛਾਣ ਦੇਵੇਗੀ। ਕਲਾਸ ਰੂਪ ਵਿੱਚ ਚੰਗੇ ਅਧਿਆਪਕ ਅਤੇ ਮੁਹਾਰਤ ਹਾਸਲ ਅਧਿਆਪਕ ਆਪਣੇ ਵਿਚਾਰਾਂ ਦੀ ਸਾਂਝ ਸਕੂਲ ਨਾਲ ਸਾਂਝੀਆ ਕਰਨਗੇ ਹੈ। ਇਸ ਨਵੀਂ ਭੂਮਿਕਾ ਤੇ ਨਵੀਂ ਜ਼ਿੰਮੇਵਾਰੀ ਦੀ ਮਾਨਤਾ ਲਈ ਇਨ੍ਹਾਂ ਲੋਕਾਂ ਨੂੰ ਵਾਧੂ ਭੁਗਤਾਨ ਅਤੇ ਭੱਤਾ ਦੇਵਾਂਗੇ ਤਨਖ਼ਾਹ ਤੋਂ ਅਲੱਗ ਹੋਵੇਗਾ।
ਇਸ ਬਦਲਾਅ ਨਾਲ ਬਿਹਤਰੀਨ ਨਿਊਜ਼ੀਲੈਂਡ ਅਤੇ ਬਿਹਤਰੀਨ ਵਿਦੇਸ਼ੀ ਤਜਰਬਾ ਦਾ ਇਕੱਠਾ ਮਿਸ਼ਰਣ ਹੋ ਜਾਵੇਗਾ। ਮਾਹਿਰ ਸਾਨੂੰ ਦਸ ਰਹੇ ਹਨ ਕਿ ਦੇਸ਼ ਦੀਆਂ ਕੀ ਜ਼ਰੂਰਤ ਹਨ ਬਿਹਤਰੀਨ ਕਰਨ ਲਈ। ਚੰਗੇ ਪ੍ਰਦਰਸ਼ਨ ਕਰਨ ਵਾਲੇ ਦੇਸ਼ ਕੀ ਕਰ ਰਹੇ ਹਨ, ਅੰਤਰਰਾਸ਼ਟਰੀ ਸਬੂਤ ਕੀ ਹਨ ਅਤੇ ਖੋਜ ਕੰਮ ਵਖਾਉਂਦੀ ਹੈ।
ਅਜੇ ਵੀ ਇਸ ਨਵੇਂ ਖੇਤਰ ਵਿੱਚ ਕੰਮ ਕਰਨ ਦੇ ਲਈ ਕੀ ਵੇਰਵੇ ਦੀ ਲੋੜ ਹੈ ਕਿ ਇਹ ਨਵੀਂ ਪਹੁੰਚ ਕਿਵੇਂ ਕੰਮ ਕਰੇਗੀ। ਪਰ ਪਹਿਲੀ ਭੂਮਿਕਾ 2015 ਵਿੱਚ ਨਿਯੁਕਤ ਹੋਣ ਦੀ ਸੰਭਾਵਨਾ ਹੈ।
ਅਗਲੇ ਕੁਝ ਮਹੀਨਿਆਂ ਵਿੱਚ ਸਰਕਾਰ ਇਸ ਪ੍ਰਣਾਲੀ ਨੂੰ ਵਿਕਸਤ ਕਰਨ ਅਤੇ ਨਵੇਂ ਨਜ਼ਰੀਏ ਦੇ ਵੇਰਵਿਆਂ ਨੂੰ ਆਖ਼ਰੀ ਰੂਪ ਦੇਣ ਲਈ ਸਿਖਿਆ ਦੇ ਪੇਸ਼ੇ ਨਾਲ ਸੈਕਟਰ ਯੂਨੀਅਨ ਅਤੇ ਹੋਰ ਖ਼ਾਸ ਗਰੁੱਪਾਂ ਨਾਲ ਮਿਲ ਕੇ ਕੰਮ ਕਰੇਗੀ।
ਨੈਸ਼ਨਲ ਯਕੀਨੀ ਬਣਾਉਣਾ ਚਾਹੁੰਦਾ ਹੈ ਹਰ ਬੱਚੇ ਦੀ ਚੰਗੀ ਪੜ੍ਹਾਈ ਪ੍ਰਾਪਤ ਕਰੇ, ਜਿਸ ਲਈ ਉਹ ਬੱਚਿਆਂ ਦੀ ਸਫਲਤਾ ਲਈ ਮਦਦ ਕਰੇਗੀ। ਇੱਕ ਹੋਰ ਮੁਕਾਬਲੇ ਅਤੇ ਉਤਪਾਦਕ ਦੀ ਆਰਥਿਕਤਾ ਨੂੰ ਬਣਾਉਣ ਲਈ।
ਸ. ਕਵੰਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ.
Home Page ਵਿਦਿਆਰਥੀਆਂ ਦੀ ਪ੍ਰਾਪਤੀ ਨੂੰ ਵਧਾਉਣ ਲਈ 359 ਮਿਲੀਅਨ ਡਾਲਰ ਨਿਵੇਸ਼ ਕਰਾਂਗੇ