ਆਕਲੈਂਡ, 25 ਮਾਰਚ – ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ‘ਚ ਵੱਧ ਰਹੀ ਸੰਖਿਆ ਦੇ ਨਾਲ ਇੱਕ ਘਾਤਕ ਫੰਗਲ ਦਾ ਮਾਮਲਾ ਨਿਊਜ਼ੀਲੈਂਡ ਵਿੱਚ ਪਾਇਆ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਅਸੀਂ ਅਮਰੀਕਾ ਸਮੇਤ ਵਿਦੇਸ਼ਾਂ ਵਿੱਚ ਕੈਂਡੀਡਾ ਔਰਿਸ ਦੇ ਵੱਧ ਰਹੇ ਕੇਸਾਂ ਤੋਂ ਜਾਣੂ ਹਾਂ ਅਤੇ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ। ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਦਾ ਕੇਸ ਵਿਦੇਸ਼ਾਂ ਤੋਂ ਆਇਆ ਹੈ।
ਫੰਗਲ ਤੋਂ ਸੰਕਰਮਣ ਮੁੱਖ ਤੌਰ ‘ਤੇ ਉਨ੍ਹਾਂ ਮਰੀਜ਼ਾਂ ਵਿੱਚ ਹੁੰਦਾ ਹੈ ਜਿਨ੍ਹਾਂ ਨੇ ਬਿਰਧ ਰਿਹਾਇਸ਼ੀ ਘਰਾਂ ਜਾਂ ਹਸਪਤਾਲਾਂ ਵਿੱਚ ਲੰਮਾ ਸਮਾਂ ਬਿਤਾਇਆ ਹੈ ਅਤੇ ਉਨ੍ਹਾਂ ਦੇ ਸਰੀਰ ਵਿੱਚ ਦਾਖ਼ਲ ਹੋਣ ਵਾਲੇ ਹਮਲਾਵਰ ਮੈਡੀਕਲ ਉਪਕਰਣ ਹਨ, ਜਿਵੇਂ ਕਿ ਨਾੜੀ ਦੀਆਂ ਲਾਈਨਾਂ, ਪਿਸ਼ਾਬ ਕੈਥੀਟਰਸ ਜਾਂ ਪਹਿਲਾਂ ਐਂਟੀਬਾਇਓਟਿਕਸ ਜਾਂ ਐਂਟੀਫੰਗਲ ਦਵਾਈਆਂ ਪ੍ਰਾਪਤ ਕੀਤੀਆਂ ਹਨ। ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਹਸਪਤਾਲਾਂ ਵਿੱਚ ਫੈਲਣ ਨੂੰ ਘੱਟ ਤੋਂ ਘੱਟ ਕਰਨ ਲਈ ਸੰਕਰਮਣ ਦੀ ਰੋਕਥਾਮ ਅਤੇ ਨਿਯੰਤਰਣ ਦੇ ਚੰਗੇ ਉਪਾਅ ਹਨ, ਜਿਸ ਵਿੱਚ ਡਾਕਟਰੀ ਉਪਕਰਨਾਂ ਨੂੰ ਵਰਤਣ ਵੇਲੇ ਲਾਗਾਂ ਨੂੰ ਰੋਕਣ ਲਈ ਸਿਹਤ ਸੰਭਾਲ ਕਰਮਚਾਰੀਆਂ ਲਈ ਦਿਸ਼ਾ-ਨਿਰਦੇਸ਼ ਸ਼ਾਮਲ ਹਨ।
ਕੈਂਡੀਡਾ ਔਰਿਸ ਦੇ ਲੱਛਣ ਸਰੀਰ ਦੇ ਸੰਕਰਮਿਤ ਹਿੱਸੇ ‘ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਹੁੰਦੇ ਹਨ, ਪਰ ਆਮ ਲੱਛਣਾਂ ਵਿੱਚ ਲਗਾਤਾਰ ਬੁਖ਼ਾਰ ਅਤੇ ਠੰਢ ਲੱਗਣਾ ਸ਼ਾਮਲ ਹੈ। ਯੂਐੱਸ ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੇ ਅਨੁਸਾਰ, ਫੰਗਲ ਇੱਕ ਗੰਭੀਰ ਗਲੋਬਲ ਸਿਹਤ ਖ਼ਤਰਾ ਪੇਸ਼ ਕਰਦੀ ਹੈ ਕਿਉਂਕਿ ਇਹ ਅਕਸਰ ਮਲਟੀ-ਡਰੱਗ ਰੋਧਕ ਹੁੰਦੀ ਹੈ। ਸੀਡੀਸੀ ਨੇ ਕਿਹਾ ਕਿ 30 ਤੋਂ ਵੱਧ ਦੇਸ਼ਾਂ ਵਿੱਚ ਕੈਂਡੀਡਾ ਔਰਿਸ ਦੀ ਲਾਗ ਦੀ ਰਿਪੋਰਟ ਕੀਤੀ ਗਈ ਹੈ। ਸੀਡੀਸੀ ਨੇ ਕਿਹਾ ਕਿ ਮਿਆਰੀ ਪ੍ਰਯੋਗਸ਼ਾਲਾ ਦੇ ਤਰੀਕਿਆਂ ਨਾਲ ਪਛਾਣ ਕਰਨਾ ਮੁਸ਼ਕਲ ਸੀ ਅਤੇ ਗ਼ਲਤ ਪਛਾਣ ਕੀਤੀ ਜਾ ਸਕਦੀ ਹੈ, ਜਿਸ ਨਾਲ ਅਣਉੱਚਿਤ ਪ੍ਰਬੰਧਨ ਹੋ ਸਕਦਾ ਹੈ। ਕੇਂਦਰ ਨੇ ਕਿਹਾ ਕਿ ਫੰਗਲ ਨੇ ਸਿਹਤ ਸੰਭਾਲ ਸੈਟਿੰਗਾਂ ਵਿੱਚ ਪ੍ਰਕੋਪ ਪੈਦਾ ਕੀਤਾ ਹੈ।
ਘਾਤਕ ਫੰਗਸ ਕੈਂਡੀਡਾ ਔਰਿਸ ਉਨ੍ਹਾਂ ਲੋਕਾਂ ਲਈ ਜੋ ਬਿਮਾਰ ਹਨ ਅਤੇ ਉਨ੍ਹਾਂ ਨੂੰ ਵਾਧੂ ਸਿਹਤ ਸਮੱਸਿਆ ਹੈ ਤਾਂ ਉਨ੍ਹਾਂ ਲਈ ਮੌਤ ਦਰ ਦਾ ਇੱਕ ਉੱਚ ਜੋਖ਼ਮ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਜੇਕਰ ਤੁਹਾਨੂੰ ਜਾਂ ਕਿਸੇ ਵਹਾਨੌ ਮੈਂਬਰ ਨੇ ਹਾਲ ਹੀ ਵਿੱਚ ਵਿਦੇਸ਼ ‘ਚ ਕਿਸੇ ਹਸਪਤਾਲ ਵਿੱਚ ਸਮਾਂ ਬਿਤਾਇਆ ਹੈ ਅਤੇ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਹਨ ਤਾਂ ਆਪਣੇ ਡਾਕਟਰ ਜਾਂ ਆਪਣੇ iwi ਸਿਹਤ ਪ੍ਰਦਾਤਾ ਨਾਲ ਸੰਪਰਕ ਕਰੋ, ਜਾਂ ਮੁਫ਼ਤ ਸਲਾਹ ਲਈ ਹੈਲਥਲਾਈਨ 0800 611 116 ‘ਤੇ ਕਾਲ ਕਰੋ। ਜੇਕਰ ਤੁਸੀਂ ਜਾਂ ਤੁਹਾਡੇ ਵਹਾਨੌ ਵਿੱਚ ਕੋਈ ਵੀ ਵਿਅਕਤੀ ਗੰਭੀਰ ਰੂਪ ‘ਚ ਬਿਮਾਰ ਹੈ ਤਾਂ ਐਮਰਜੈਂਸੀ ਮਦਦ ਲਈ 111 ‘ਤੇ ਕਾਲ ਕਰੋ।
Home Page ਵਿਦੇਸ਼ਾਂ ‘ਚ ਵੱਧ ਰਹੀ ਗਿਣਤੀ ਤੋਂ ਬਾਅਦ ਨਿਊਜ਼ੀਲੈਂਡ ‘ਚ ਵੀ ਘਾਤਕ ਫੰਗਸ...