ਅੰਮ੍ਰਿਤਸਰ 11 ਜੂਨ 2023 – ਵਿਦੇਸ਼ਾਂ ਵਿੱਚ ਰਹਿੰਦੇ ਸਾਹਿਤਕਾਰਾਂ (ਕਲਮਕਾਰਾਂ) ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਕਾਰਜਸ਼ੀਲ ਹਨ, ਉਨ੍ਹਾਂ ਮਾਂ ਬੋਲੀ ਪਿਆਰਿਆਂ ਲਈ ਇਕ ਡਾਇਰੈਕਟਰੀ ਪ੍ਰਕਾਸ਼ਿਤ ਕੀਤੀ ਜਾਵੇਗੀ। ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਡਾ. ਜਸਬੀਰ ਸਿੰਘ ਸਰਨਾ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਭਾਰਤ ਨੂੰ ਛੱਡ ਕੇ ਅਮਰੀਕਾ, ਕੈਨੇਡਾ, ਇੰਗਲੈਂਡ, ਪਾਕਿਸਤਾਨ, ਯੂਰਪ ਆਦਿ ਦੇਸਾਂ ਦੇ ਪੰਜਾਬੀ ਲੇਖਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਕ ਮਹੀਨੇ ਦੇ ਅੰਦਰ-ਅੰਦਰ ਆਪਣੇ ਬਾਰੇ ਜਾਣਕਾਰੀ ਭੇਜਣ ਦੀ ਖੇਚਲ ਕਰਨ।
ਲੋੜੀਂਦੇ ਵੇਰਵੇ ਇਸ ਪ੍ਰਕਾਰ ਹਨ :- ਨਾਮ, ਜਨਮ ਮਿਤੀ, ਜਨਮ ਸਥਾਨ, ਮਾਤਾ ਪਿਤਾ ਦਾ ਨਾਂ, ਕਿੱਤਾ, ਪੁਸ਼ਤਾਨੀ ਪਿੰਡ ਅਤੇ ਦੇਸ਼, ਛੱਪੀਆਂ ਪੁਸਤਕਾਂ ਦੇ ਨਾਂ ਅਤੇ ਛੱਪਣ ਦਾ ਵਰ੍ਹਾ, ਇਨਾਮ/ਸਨਮਾਨ, ਪੂਰਾ ਪਤਾ, ਇੱਕ ਰੰਗਦਾਰ ਫੋਟੋ, ਮੋਬਾਇਲ ਫੋਨ ਨੰਬਰ, ਈ-ਮੇਲ।
ਇਹ ਜਾਣਕਾਰੀ ਡਾ. ਜਸਬੀਰ ਸਿੰਘ ਸਰਨਾ, ਵਟਸ ਐਪ ਨੰਬਰ 919906566604 ਈ-ਮੇਲ jbsingh.801@gmail.com ਜਾਂ ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ ਵਟਸ ਐਪ 919417533060 ਜਾਂ ਈ-ਮੇਲ gumtalacs@gmail.com ਰਾਹੀਂ ਭੇਜਣ ਦੀ ਖੇਚਲ ਕੀਤੀ ਜਾਵੇ ਜੀ।ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਅਦਬਨਾਮਾ ਖਾਲਸਾ ਕਾਲਜ ਅੰਮ੍ਰਿਤਸਰ ਦੀਆਂ ਦੋ ਐਡੀਸ਼ਨਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਜਾਰੀ ਕਰਤਾ : ਡਾ. ਚਰਨਜੀਤ ਸਿੰਘ ਗੁਮਟਾਲਾ, ਅਮਰੀਕਾ ਡੇਟਨ ਓਹਾਇਹੋ : 001-9375739812
Home Page ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਾਹਿਤਕਾਰਾਂ/ਕਲਮਕਾਰਾਂ ਨੂੰ ਡਾਇਰੈਕਟਰੀ ਲਈ ਵੇਰਵੇ ਭੇਜਣ ਦੀ ਅਪੀਲ