ਵਿਦੇਸ਼ ਮੰਤਰਾਲੇ ਵੱਲੋਂ ‘ਨੋਅ ਇੰਡੀਆ ਪ੍ਰੋਗਰਾਮ’ (KIP) 2022-23 ਦੇ ਸ਼ੈਡਿਊਲ ਦਾ ਐਲਾਨ

ਵੈਲਿੰਗਟਨ, 28 ਨਵੰਬਰ – ਇੱਥੇ ਸਥਿਤ ਹਾਈ ਕਮਿਸ਼ਨ ਆਫ਼ ਇੰਡੀਆ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਦਿਆਂ ਕਿ ਵਿਦੇਸ਼ ਮੰਤਰਾਲੇ, ਨਵੀਂ ਦਿੱਲੀ ਨੇ 2022-23 ਦੌਰਾਨ 63ਵੇਂ, 64ਵੇਂ ਅਤੇ 65ਵੇਂ ਨੋਅ ਇੰਡੀਆ ਪ੍ਰੋਗਰਾਮ (Know India Programme), (KIPs) ਦੇ ਸ਼ੈਡਿਊਲ ਦਾ ਐਲਾਨ ਕੀਤਾ ਹੈ।
‘ਭਾਰਤ ਨੂੰ ਜਾਣੋ’ ਪ੍ਰੋਗਰਾਮ ਤਹਿਤ ਭਾਰਤੀ ਮੂਲ ਦੇ ਭਾਰਤੀ ਡਾਇਸਪੋਰਾ (18-30 ਸਾਲ) ਦੇ ਨੌਜਵਾਨਾਂ ਨੂੰ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ਭਾਰਤ ਨਾਲ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜਨ ਲਈ ਭਾਰਤ ਸਰਕਾਰ ਦੀ ਇੱਕ ਮਹੱਤਵਪੂਰਨ ਪਹਿਲ ਹੈ। KIP ਇੱਕ 21 ਦਿਨਾਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਹੈ ਜਿਸ ਵਿੱਚ ਹਿੱਸਾ ਲੈਣ ਵਾਲੇ ਨੂੰ ਭਾਰਤੀ ਜੀਵਨ ਢੰਗ, ਸੱਭਿਆਚਾਰ, ਅਧਿਆਤਮਿਕਤਾ, ਖੇਡਾਂ, ਸਿਰਜਣਾਤਮਿਕਤਾ ਆਦਿ ਦੇ ਵੱਖ-ਵੱਖ ਪਹਿਲੂਆਂ ਦੇ ਬਾਰੇ ਵਿੱਚ ਦੱਸਿਆ ਜਾਂਦਾ ਹੈ। ਇਹ ਪਲੇਟਫ਼ਾਰਮ ਵੱਖ-ਵੱਖ ਦੇਸ਼ਾਂ ਦੇ ਡਾਇਸਪੋਰਾ ਦੇ ਨੌਜਵਾਨਾਂ ਨੂੰ ਭਾਰਤ ਦੇ ਨੌਜਵਾਨਾਂ ਨਾਲ ਜੋੜਨ ਵਿੱਚ ਵੀ ਮਦਦ ਕਰੇਗਾ। ਇਸ ਪ੍ਰੋਗਰਾਮ ਦਾ ਉਦੇਸ਼ ਉਨ੍ਹਾਂ ਨੂੰ ਭਾਰਤ ਵਿੱਚ ਹੋ ਰਹੀਆਂ ਪਰਿਵਰਤਨਸ਼ੀਲ ਤਬਦੀਲੀਆਂ ਤੋਂ ਜਾਣੂ ਕਰਵਾਉਣਾ ਹੈ।
ਸਾਲ 2022-23 ਦੌਰਾਨ 63ਵੇਂ, 64ਵੇਂ ਅਤੇ 65ਵੇਂ ‘ਭਾਰਤ ਨੂੰ ਜਾਣੋ’ ਪ੍ਰੋਗਰਾਮ (KIPs) ਦੀ ਸਮਾਂ-ਸਾਰਣੀ ਇਸ ਤਰ੍ਹਾਂ ਹੈ:
(I) 63ਵਾਂ KIP: ਕਰਨਾਟਕ ‘ਚ 22-12-2022 ਤੋਂ 11-01-2023 ਤੱਕ ਹੋਵੇਗਾ, ਇਸ ਵਿੱਚ ਅਪਲਾਈ ਕਰਨ ਦੀ ਆਖ਼ਰੀ ਮਿਤੀ 02-12-2022 ਹੈ।
(II) 64ਵਾਂ KIP: ਮੱਧ ਪ੍ਰਦੇਸ਼ ‘ਚ 03-01-2023 ਤੋਂ 24-01-2023 ਤੱਕ ਹੋਵੇਗਾ, ਇਸ ਵਿੱਚ ਅਪਲਾਈ ਕਰਨ ਦੀ ਆਖ਼ਰੀ ਮਿਤੀ 02-12-2022 ਹੈ।
(III) 65ਵਾਂ KIP: ਓਡੀਸ਼ਾ ‘ਚ 05-02-2023 ਤੋਂ 25-02-2022 ਤੱਕ ਹੋਵੇਗਾ, ਇਸ ਵਿੱਚ ਅਪਲਾਈ ਕਰਨ ਦੀ ਆਖ਼ਰੀ ਮਿਤੀ 12-01-2023 ਹੈ।
ਤੁਸੀਂ KIP ਪ੍ਰੋਗਰਾਮ ਵਿੱਚ ਹਿੱਸਾ ਲੈਣ ਤੇ ਅਰਜ਼ੀ ਦੇਣ ਲਈ, ਕਿਰਪਾ ਕਰਕੇ ਇਸ ਲਿੰਕ ‘ਤੇ ਵੇਰਵੇ ਵੇਖੋ: https://kip.gov.in