ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ 9 ਅਕਤੂਬਰ ਨੂੰ ਵੈਲਿੰਗਟਨ ਵਿਖੇ ਹਾਈ ਕਮਸਿਨ ਆਫ਼ ਇੰਡੀਆ ਦੀ ਨਵੀਂ ਇਮਾਰਤ ਦੇ ਚੈਂਸਰੀ ਅਤੇ ਰੈਜ਼ੀਡੈਂਸ਼ੀਅਲ ਕੰਪਲੈਕਸ ਦਾ ਉਦਘਾਟਨ ਕਰਨਗੇ

ਵੈਲਿੰਗਟਨ, 2 ਅਕਤੂਬਰ – ਵੈਲਿੰਗਟਨ ਸਥਿਤ ਹਾਈ ਕਮਸਿਨ ਆਫ਼ ਇੰਡੀਆ ਜੋ ਆਪਣੀ ਨਵੀਂ ਬਣੀ ਬਿਲਡਿੰਗ ਦੇ ਦਫ਼ਤਰ ਵਿੱਚ ਕੰਮਕਾਜ ਆਰੰਭ ਕਰ ਚੁੱਕਾ ਹੈ, ਪਰ ਉੱਥੇ ਇਸ ਦੀਆਂ ਰਸਮੀ ਕਾਰਵਾਈਆਂ ਅਜੇ ਵੀ ਜਾਰੀ ਹਨ। ਬੀਤੇ ਦਿਨੀਂ ਨਵੀਂ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਨੇ ਆਪਣਾ ਕੰਮਕਾਰ ਸੰਭਾਲ ਲਿਆ ਹੈ।
ਉੱਥੇ ਹੀ ਨਿਊਜ਼ੀਲੈਂਡ ਦੌਰੇ ‘ਤੇ ਆ ਰਹੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਸੁਬਰਾਮਨੀਅਮ ਜੈਸ਼ੰਕਰ ਹੁਣ 9 ਅਕਤੂਬਰ ਨੂੰ ਹਾਈ ਕਮਿਸ਼ਨ ਆਫ਼ ਇੰਡੀਆ ਦੀ ਨਵੀਂ ਬਣੀ ਇਮਾਰਤ ਦੇ ਚੈਂਸਰੀ ਅਤੇ ਰੈਜ਼ੀਡੈਂਸ਼ੀਅਲ ਕੰਪਲੈਕਸ ਦਾ ਉਦਘਾਟਨ ਕਰਨਗੇ। ਇਹ ਉਦਘਾਟਨੀ ਸਮਾਰੋਹ ਸਵੇਰੇ 9.30 ਵਜੇ ਹਾਈ ਕਮਸਿਨ ਆਫ਼ ਇੰਡੀਆ ਦੀ ਨਵੀਂ ਬਣੀ ਇਮਾਰਤ 72 ਪਾਈਪੀਟਾ ਸਟ੍ਰੀਟ, ਥੋਰਨਡਨ, ਵੈਲਿੰਗਟਨ 6011 ਵਿਖੇ ਹੋਵੇਗਾ।