ਵਿਧਾਨ ਸਭਾ ਚੋਣਾਂ 2022: ਯੂਪੀ ਚੋਣਾਂ ਦੇ ਚੌਥਾ ਗੇੜ ‘ਚ 59.77.49 ਫ਼ੀਸਦੀ ਵੋਟਾਂ ਪਈਆਂ

ਲਖਨਊ, 23 ਫਰਵਰੀ – ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ ਦੌਰਾਨ ਬੁੱਧਵਾਰ ਨੂੰ 59 ਸੀਟਾਂ ‘ਤੇ ਸਵੇਰੇ 7.00 ਵਜੇ ਤੋਂ 6.00 ਵਜੇ ਤੱਕ ਵੋਟਾਂ ਪਈਆਂ। ਚੌਥੇ ਗੇੜ ਦੀ ਵੋਟਿੰਗ ਦੌਰਾਨ 59.77 ਫ਼ੀਸਦੀ ਵੋਟਾਂ ਪਈਆਂ ਹਨ। ਇਹ ਜਾਣਕਾਰੀ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਤਹਿਤ 9 ਜ਼ਿਲ੍ਹਿਆਂ ਦੀਆਂ 59 ਸੀਟਾਂ ‘ਤੇ ਸਵੇਰੇ 7.00 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਸਨ, ਇਸ ਦੌਰਾ ‘ਚ 624 ਉਮੀਦਵਾਰ ਮੈਦਾਨ ਵਿੱਚ ਹਨ। ਇਸ ਦੌਰਾਨ ਪੀਲੀਭੀਤ, ਲਖੀਮਪੁਰ ਖੀਰੀ, ਸੀਤਾਪੁਰ, ਹਰਦੋਈ, ਉਨਾਓ, ਲਖਨਊ, ਰਾਏਬਰੇਲੀ, ਬਾਂਦਾ ਤੇ ਫਤਿਹਪੁਰ ‘ਚ ਵੋਟਾਂ ਪਈਆਂ ਹਨ। ਬਾਅਦ ਦੁਪਹਿਰ 3.00 ਵਜੇ ਤੱਕ 49.89 ਫ਼ੀਸਦੀ ਵੋਟਾਂ ਪਈਆਂ ਸਨ ਤੇ ਸ਼ਾਮ 5.00 ਵਜੇ ਤੱਕ 57.45 ਫ਼ੀਸਦੀ ਵੋਟਾਂ ਪੈ ਚੁੱਕੀਆਂ ਸਨ।