ਪੇਈਚਿੰਗ, 4 ਫਰਵਰੀ – ਸਕੀਅਰ ਆਰਿਫ਼ ਖਾਨ ਨੇ ਅੱਜ ਇੱਥੇ 4 ਫਰਵਰੀ ਤੋਂ 20 ਫਰਵਰੀ ਤੱਕ ਹੋਣ ਵਾਲੀਆਂ ਸਰਦ ਰੁੱਤ ਉਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਛੋਟੀ ਜਿਹੀ ਭਾਰਤੀ ਟੀਮ ਦੀ ਅਗਵਾਈ ਕੀਤੀ। ਹਾਲਾਂਕਿ ਦੇਸ਼ ਨੇ ਸਮਾਰੋਹ ਦੇ ਕੂਟਨੀਤਕ ਬਾਈਕਾਟ ਦਾ ਫ਼ੈਸਲਾ ਲਿਆ ਹੈ। ਖੇਡਾਂ ਵਿੱਚ ਸਿਰਫ਼ ਇਕਮਾਤਰ ਭਾਰਤੀ ਦੇ ਰੂਪ ਵਿੱਚ 31 ਸਾਲਾ ਸਕੀਅਰ ਆਰਿਫ਼ ਹਿੱਸਾ ਲਵੇਗਾ ਜਿਸ ਨੇ ਸਲਾਲੋਮ ਅਤੇ ਜਾਇੰਟ ਸਲਾਲੋਮ ਮੁਕਾਬਲੇ ਲਈ ਕੁਆਲੀਫ਼ਾਈ ਕੀਤਾ ਹੈ। ਭਾਰਤ ਨੇ ਇਕ ਕੋਚ, ਇਕ ਟੈਕਨੀਸ਼ੀਅਨ ਅਤੇ ਇਕ ਟੀਮ ਮੈਨੇਜਰ ਸਣੇ ਛੇ ਮੈਂਬਰੀ ਟੀਮ ਭੇਜੀ ਹੈ। ਆਰਿਫ ਖੇਡਾਂ ਦੇ ਇਕ ਹੀ ਗੇੜ ਵਿੱਚ ਦੋ ਮੁਕਾਬਲਿਆਂ ਲਈ ਕੁਆਲੀਫ਼ਾਈ ਕਰਨ ਵਾਲਾ ਪਹਿਲਾ ਭਾਰਤੀ ਹੈ ਅਤੇ ਉਸ ਦੇ ਮੁਕਾਬਲੇ 13 ਅਤੇ 16 ਫਰਵਰੀ ਨੂੰ ਹੋਣਗੇ। ਬਰਡਜ਼ ਨੈਸਟ ਸਟੇਡੀਅਮ ਵਿੱਚ ਹੋਏ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤੀ ਟੀਮ 23ਵੇਂ ਨੰਬਰ ‘ਤੇ ਉੱਤਰੀ।
Home Page ਵਿਨਟਰ ਉਲੰਪਿਕਸ 2022: ਸਕੀਅਰ ਆਰਿਫ਼ ਖਾਨ ਨੇ ਭਾਰਤੀ ਕੀਤੀ ਭਾਰਤੀ ਟੀਮ ਦੀ...