ਬੁਡਾਪੇਸਟ, 28 ਅਗਸਤ – ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਏਸ਼ਿਆਈ ਰਿਕਾਰਡ ਤੋੜਦਿਆਂ ਪਹਿਲੀ ਵਾਰ ਫਾਈਨਲ ਵਿੱਚ ਕੁਆਲੀਫਾਈ ਕਰਨ ਵਾਲੀ ਭਾਰਤੀ ਦੀ ਪੁਰਸ਼ ਚਾਰ ਗੁਣਾ 400 ਮੀਟਰ ਰਿਲੇਅ ਟੀਮ ਫਾਈਨਲ ’ਚ 5ਵੇਂ ਸਥਾਨ ’ਤੇ ਰਹੀ।
ਭਾਰਤ ਦੇ ਮੁਹੰਮਦ ਅਨਸ ਯਾਹਿਆ, ਅਮੋਜ ਜੈਕਬ, ਮੁਹੰਮਦ ਅਜਮਲ ਵਾਰਿਆਥੋੜੀ ਅਤੇ ਰਾਜੇਸ਼ ਰਮੇਸ਼ ਦੀ ਚੌਕੜੀ ਨੇ ਫਾਈਨਲ ਵਿੱਚ ਦੋ ਮਿੰਟ 59.92 ਸੈਕਿੰਡ ਦਾ ਸਮਾਂ ਲਿਆ। ਪਾਰੁਲ ਚੌਧਰੀ ਨੇ ਨੌਂ ਮਿੰਟ 15.31 ਸੈਕਿੰਡ ਦਾ ਕੌਮੀ ਰਿਕਾਰਡ ਬਣਾਇਆ ਪਰ ਮਹਿਲਾਵਾਂ ਦੀ 3000 ਮੀਟਰ ਸਟੀਪਚੇਜ਼ ਵਿੱਚ 11ਵੇਂ ਸਥਾਨ ’ਤੇ ਰਹੀ। ਇਸ ਤੋਂ ਪਹਿਲਾਂ ਰਿਕਾਰਡ ਲਲਿਤਾ ਬਾਬਰ 9:19.75 ਦੇ ਨਾਂ ਸੀ, ਜੋ 2015 ਵਿਸ਼ਵ ਚੈਂਪੀਅਨਸ਼ਿਪ ’ਚ ਅੱਠਵੇਂ ਸਥਾਨ ’ਤੇ ਰਹੀ ਸੀ।
Athletics ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2023: 4×400 ਮੀਟਰ ਰਿਲੇਅ ਦੌੜ ’ਚ ਭਾਰਤੀ ਟੀਮ ਪੰਜਵੇਂ...