‘ਵੈਕਸੀਨ ਪਾਸਪੋਰਟ’ ਜਾਰੀ ਕਰਨ ਦਾ ਅਜੇ ਢੁਕਵਾਂ ਸਮਾਂ ਨਹੀਂ: ਡਬਲਿਊਐੱਚਓ

ਜਨੇਵਾ, 11 ਮਾਰਚ – ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਐਮਰਜੈਂਸੀ ਮਾਮਲਿਆਂ ਬਾਰੇ ਮੁਖੀ ਮਾਈਕਲ ਰਿਆਨ ਨੇ 10 ਮਾਰਚ ਨੂੰ ਕਿਹਾ ਹੈ ਕਿ ਕੌਮਾਂਤਰੀ ਸਫ਼ਰ ਲਈ ਕਥਿਤ ‘ਵੈਕਸੀਨ ਪਾਸਪੋਰਟ’ ਜਾਰੀ ਕਰਨ ਦਾ ਇਹ ਢੁਕਵਾਂ ਸਮਾਂ ਨਹੀਂ ਹੈ।
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੁਨੀਆ ‘ਚ ਹਰ ਥਾਂ ‘ਤੇ ਕੋਰੋਨਾਵਾਇਰਸ ਤੋਂ ਬਚਾਅ ਲਈ ਟੀਕਾਕਰਨ ਨਹੀਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦਾ ਇਹ ਪ੍ਰਤੀਕਰਮ ਉਸ ਸਮੇਂ ਆਇਆ ਹੈ ਜਦੋਂ ਕਈ ਮੁਲਕਾਂ ਵੱਲੋਂ ਕੌਮਾਂਤਰੀ ਸਫ਼ਰ ਲਈ ਵੈਕਸੀਨ ਪਾਸਪੋਰਟ ਜਾਰੀ ਕਰਨ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੈਕਸੀਨ ਪਾਸਪੋਰਟਾਂ ਦੀ ਵਰਤੋਂ ਕਰਨ ਨਾਲ ਨਵਾਂ ਪਾੜਾ ਵੱਧ ਜਾਵੇਗਾ ਕਿਉਂਕਿ ਬਹੁਤੇ ਗ਼ਰੀਬ ਅਤੇ ਵਿਕਾਸਸ਼ੀਲ ਮੁਲਕਾਂ ‘ਚ ਅਜੇ ਤੱਕ ਵੈਕਸੀਨ ਨਹੀਂ ਪਹੁੰਚੀ ਹੈ।