
ਵੈਲਿੰਗਟਨ, 2 ਅਕਤੂਬਰ – ਮਹਾਤਮਾ ਗਾਂਧੀ ਜਯੰਤੀ ਅਤੇ ਯੂਐਨ ਇੰਟਰਨੈਸ਼ਨਲ ਡੇਅ ਆਫ਼ ਨੌਨ-ਵਾਇਲੈਂਸ ਦਿਵਸ ਦੇ ਮੌਕੇ ‘ਤੇ ਭਾਰਤੀ ਹਾਈ ਕਮਿਸ਼ਨ ਅਤੇ ਵੈਲਿੰਗਟਨ ਸਿਟੀ ਕੌਂਸਲ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 152ਵੀਂ ਜਨਮ ਵਰ੍ਹੇਗੰਢ ਮਨਾਈ। ਇਹ ਪ੍ਰੋਗਰਾਮ ਇੱਥੇ ਰੇਲਵੇ ਸਟੇਸ਼ਨ ਦੇ ਬਾਹਰ ਲੱਗੀ ਮਹਾਤਮਾ ਗਾਂਧੀ ਦੀ ਮੂਰਤੀ ਲਾਗੇ ਕੀਤਾ ਗਿਆ। ਮਹਾਤਮਾ ਗਾਂਧੀ ਦੀ ਮੂਰਤੀ ਨੂੰ ਫੁੱਲ ਭੇਂਟ ਕੀਤੇ ਗਏ ਅਤੇ ਹਾਰ ਵੀ ਪਾਏ ਗਏ ਅਤੇ ਪਹੁੰਚੇ ਮਹਿਮਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿੱਚ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ ਪ੍ਰਦੇਸੀ ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ, ਸਾਬਕਾ ਗਵਰਨਰ ਜਨਰਲ ਨਿਊਜ਼ੀਲੈਂਡ ਆਨੰਦ ਸਤਿਆਨੰਦ ਆਦਿ ਨੇ ਆਪਣੇ ਮਹਾਤਮਾ ਗਾਂਧੀ ਜੀ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ‘ਤੇ ਨਿਊਜ਼ੀਲੈਂਡ ਇੰਡੀਅਨ ਸੈਂਟਰਲ ਐਸੋਸੀਏਸ਼ਨ, ਵੈਲਿੰਗਟਨ ਇੰਡੀਅਨ ਐਸੋਸੀਏਸ਼ਨ ਅਤੇ ਪੀਐਮਜੀਬੀਸੀਸੀ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਪ੍ਰੋਗਰਾਮ ਨੂੰ ਕਰਵਾਉਣ ਵਿੱਚ ਹਮਾਇਤ ਕੀਤੀ। ਇਸ ਪ੍ਰੋਗਰਾਮ ਵਿੱਚ ਇੰਡੀਅਨ ਕੌਂਸਲ ਫ਼ਾਰ ਕਲਚਰਲ ਰਿਲੇਸ਼ਨਜ਼, ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ, ਵੈਲਿੰਗਟਨ ਮੇਅਰ ਐਂਡੀ ਫੋਸਟਰ, ਵੈਲਿੰਗਟਨ ਸਿਟੀ ਕੌਂਸਲ, ਨਿਊਜ਼ੀਲੈਂਡ ਪੁਲਿਸ, ਵੈਲਿੰਗਟਨ ਐਨਜ਼ੈੱਡ, ਨਿਊਜ਼ੀਲੈਂਡ ਦੀ ਪੂਜਿਆ ਮਹਾਤਮਾ ਗਾਂਧੀ ਜਨਮਦਿਨ ਯਾਦਗਾਰੀ ਕਮੇਟੀ, ਨਿਊਜ਼ੀਲੈਂਡ ਵਿੱਚ ਭਾਰਤ (ਭਾਰਤ ਦਾ ਹਾਈ ਕਮਿਸ਼ਨ, ਵੈਲਿੰਗਟਨ) ਆਦਿ ਨੇ ਸ਼ਿਰਕਤ ਕੀਤੀ।