
ਵੈਲਿੰਗਟਨ – ਵੈਲਿੰਗਟਨ ਪੰਜਾਬੀ ਖੇਡ ਅਤੇ ਸਭਿਆਚਾਰਕ ਕਲੱਬ ਵੱਲੋਂ ਹੱਟ ਵੈਲੀ ਬੈਡਮਿੰਟਨ ਕੋਰਟ ਵਿੱਚ ਓਪਨ ਬੈਡਮਿੰਟਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਦੋ ਦਰਜਨ ਦੇ ਕਰੀਬ ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ।
ਪੁਰਸ਼ਾਂ ਦੇ ਫਾਈਨਲ ਮੈਚ ਵਿੱਚ ਸੱਚਜੀਵਨ-ਰਫ਼ੀ ਅਤੇ ਗੌਰਵ-ਰੋਬਿਨ ਦੀ ਟੀਮ ਦਰਮਿਆਨ ਫਸਵੇਂ ਮੁਕਾਬਲੇ ‘ਚ ਗੌਰਵ ਸਹਿਗਲ ਤੇ ਰੋਬਿਨ ਅਰੋੜਾ ਨੇ ਪਹਿਲੇ ਸਥਾਨ ਹਾਸਲ ਕੀਤੇ।
ਇਸੇ ਤਰ੍ਹਾਂ ਔਰਤਾਂ ਦੇ ਬੈਡਮਿੰਟਨ ਮੁਕਾਬਲਿਆਂ ਦੌਰਾਨ ਅਨੂੰ ਰਖੇਜਾ ਅਤੇ ਤਮੰਨਾ ਆਮੀਨ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਅਖੀਰ ‘ਚ ਜੇਤੂ ਖਿਡਾਰੀਆਂ ਨੂੰ ਕਲੱਬ ਮੈਂਬਰਾਂ ਵੱਲੋਂ ਸਨਮਾਨ ਚਿੰਨ੍ਹ ਭੇਟ ਕੀਤੇ ਅਤੇ ਸਮੂਹ ਖਿਡਾਰੀਆਂ/ਖਿਡਾਰਨਾਂ ਦੀ ਸ਼ਮੂਲੀਅਤ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਕਲੱਬ ਦੀਆ ਭਵਿੱਖਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਹਰਵਿੰਦਰ ਸਿੰਘ ਗਿੱਲ 0211360364 ਗੁਰਪ੍ਰੀਤ ਸਿੰਘ ਢਿੱਲੋਂ 0210657640 ਦਲੇਰ ਸਿੰਘ ਬੱਲ 02743336 ਨੂੰ ਸੰਪਰਕ ਕਰ ਸਕਦੇ ਹੋ।