ਦਰਜਨਾਂ ਦਸਖ਼ਤਾਂ ਦੇ ਨਾਲ ਕਲੱਬ ਮੈਂਬਰਾਂ ਨੇ ਕੈਬਨਿਟ ਮੰਤਰੀ ਨੂੰ ਸੌਂਪਿਆਂ ਮੰਗ ਪੱਤਰ
ਵੈਲਿੰਗਟਨ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) – ਅੱਜ ਦਿਨ ਸ਼ੁੱਕਰਵਾਰ ਦੁਪਹਿਰ ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਦੇ ਇੱਕ ਵਫ਼ਦ ਵੱਲੋਂ ਮਾਣਯੋਗ ਕੈਬਨਿਟ ਮੰਤਰੀ ਕ੍ਰਿਸ ਹਿਪਕਿਨਸ ਨਾਲ ਮਾਈਗ੍ਰੈਂਟਸ ਬਾਬਤ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੈਲਿੰਗਟਨ ਭਾਈਚਾਰੇ ਵੱਲੋਂ ਕੀਤੇ ਦਰਜਨਾਂ ਦਸਤਖ਼ਤਾਂ ਦੇ ਨਾਲ ਮਾਈਗ੍ਰੈਂਟਸ ਦੇ ਹੱਕ ਵਿੱਚ ਤਿਆਰ ਕੀਤਾ ਇੱਕ ਮੰਗ ਪੱਤਰ ਵੈਲਿੰਗਟਨ ਦੇ ਲੋਕਲ ਸਾਂਸਦ ਅਤੇ ਕੈਬਨਿਟ ਮੰਤਰੀ ਨੂੰ ਸੌਂਪਿਆਂ ਗਿਆ।
ਇਸ ਮੀਟਿੰਗ ਦਾ ਮੁੱਖ ਮਕਸਦ ਮਾਣਯੋਗ ਕੈਬਨਿਟ ਮੰਤਰੀ ਨੂੰ ਕੋਰੋਨਾ ਮਹਾਂਮਾਰੀ ਕਾਰਣ ਮੁਲਕ ਤੋਂ ਬਾਹਰ ਫਸੇ ਮਾਈਗ੍ਰੈਂਟਸ ਦੇ ਹਾਲਾਤਾਂ ਤੋਂ ਜਾਣੂ ਕਰਾਉਣਾ ਅਤੇ ਉਨ੍ਹਾਂ ਦੀ ਮੁਲਕ ਵਾਪਸੀ ਬਾਰੇ ਠੋਸ ਕਦਮ ਚੁੱਕਣਾ ਦੀ ਅਪੀਲ ਕਰਨਾ ਸੀ। ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਲੋਕਲ ਸਾਂਸਦ ਮੈਂਬਰ ਅਤੇ ਕੈਬਨਿਟ ਮੰਤਰੀ ਨੇ ਸਾਡੀ ਗੱਲ-ਬਾਤ ਨੂੰ ਗ਼ੌਰ ਨਾਲ ਸੁਣਿਆ ਅਤੇ ਸਾਰਥਿਕ ਨਤੀਜਿਆਂ ਦਾ ਭਰੋਸਾ ਦਿੱਤਾ।
ਇਸ ਅਪੀਲ ਵਿੱਚ ਸਾਡਾ ਸਾਥ ਦੇਣ ਲਈ ਅਸੀਂ ਸੇਂਟ ਸੋਲਜ਼ਰਸ ਸਪੋਰਟਸ ਕਲੱਬ ਐਨਜ਼ੈੱਡ ਅਤੇ ਪੰਜਾਬੀ ਕੈਂਟਰਬਰੀ ਐਸੋਸੀਏਸ਼ਨ ਦੇ ਵਿਸ਼ੇਸ਼ ਤੌਰ ‘ਤੇ ਧੰਨਵਾਦੀ ਹਾਂ।
ਕਲੱਬ ਦੀਆ ਹੋਰ ਗਤੀਵਿਧੀਆਂ ਬਾਬਤ 021 065 7640 ਜਾਂ 027 244 3336 ‘ਤੇ ਸੰਪਰਕ ਕਰ ਸਕਦੇ ਹੋ।
Home Page ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਮਾਈਗ੍ਰੈਂਟਸ ਦੇ ਹੱਕ ਹਾਅ ਦਾ...