ਵੈਲਿੰਗਟਨ, 16 ਅਗਸਤ – ਅੱਜ ਦੁਪਹਿਰ 2.30 ਵਜੇ ਕਰੀਬ ਰਾਜਧਾਨੀ ਵੈਲਿੰਗਟਨ ਵਿਖੇ 6.6 ਰੈਕਟਰ ਸਕੇਲ ਤੱਕ ਭੁਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਇਸ ਤੋਂ ਇਲਾਵਾ ਹੈਮਿਲਟਨ, ਸੀਡੌਨ ਤੇ ਗਿਸਬੌਰਨ ਦੇ ਕੁੱਝ ਖੇਤਰਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਵੈਲਿੰਗਟਨ ਵਿਖੇ ਕਈ ਸੁਪਰ ਮਾਰਕੀਟ, ਘਰਾਂ ਨੂੰ ਨੁਕਸਾਨ ਹੋਇਆ ਅਤੇ ਕੁਝ ਵੱਡੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ। ਕੁਝ ਖੇਤਰਾਂ ਵਿੱਚ ਇਹ ਝਟਕਾ 5.7 ਤੱਕ ਦਾ ਮਹਿਸੂਸ ਕੀਤਾ ਗਿਆ ਹੈ। ਇਸ ਝਟਕੇ ਤੋਂ ਬਾਅਦ ਹੁਣ ਤੱਕ 40 ਤੋਂ ਵੱਧ ਝਟਕੇ ਚੁੱਕੇ ਹਨ। ਖ਼ਬਰ ਲਿਖਣ ਤੱਕ ਹਾਲੇ ਵੀ ਝਟਕੇ ਆਉਣ ਦੀਆਂ ਖ਼ਬਰਾਂ ਆ ਰਹੀਆਂ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਹਦਾਇਤ ਜ਼ਾਰੀ ਕੀਤੀ ਹੈ।
NZ News ਵੈਲਿੰਗਟਨ ਸਮੇਤ ਕਈ ਸ਼ਹਿਰਾਂ ‘ਚ ਭੁਚਾਲ ਦੇ ਝਟਕੇ